ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਨੌਜਵਾਨ ਟੇਬਲ ਟੈਨਿਸ ਖਿਡਾਰੀਆਂ ਨੇ ਮਨਾਨਾ ਵਿਚ ਕਰਵਾਈ ਗਈ ਬਹਿਰੀਨ ਜੂਨੀਅਰ ਅਤੇ ਕੈਡੇਟ ਓਪਨ ਵਿਚ ਸ਼ਾਨਦਾਰ ਪ੍ਦਰਸ਼ਨ ਕਰਦੇ ਹੋਏ ਚਾਰ ਮੈਡਲ ਆਪਣੇ ਨਾਂ ਕੀਤੇ ਜਿਸ ਵਿਚ ਇਕ ਗੋਲਡ ਮੈਡਲ ਵੀ ਸ਼ਾਮਲ ਹੈ। ਭਾਰਤ ਨੇ ਇਕ ਗੋਲਡ ਤੋਂ ਇਲਾਵਾ ਦੋ ਸਿਲਵਰ ਤੇ ਇਕ ਕਾਂਸੇ ਦਾ ਮੈਡਲ ਹਾਸਲ ਕੀਤਾ ਕੈਡੇਟ ਬਾਲਿਕਾ ਟੀਮ ਮੁਕਾਬਲੇ ਵਿਚ ਤਿੰਨ ਟੀਮਾਂ ਉਤਾਰੀਆਂ ਗਈਆਂ ਸਨ ਜਿਨ੍ਹਾਂ ਨੇ ਸਾਰੇ ਤਿੰਨ ਮੈਡਲ ਆਪਣੇ ਨਾਂ ਕੀਤੇ। ਭਾਰਤ-ਏ ਨੇ ਗੋਲਡ, ਭਾਰਤ-ਬੀ ਨੇ ਸਿਲਵਰ ਤੇ ਭਾਰਤ-ਸੀ ਨੇ ਕਾਂਸੇ ਦਾ ਮੈਡਲ ਜਿੱਤਿਆ। ਯਸ਼ਸਵਿਨੀ ਘੋਰਪਾਡੇ ਤੇ ਕਾਵਿਆ ਸ਼੍ਰੀ ਬਾਸਕਰ ਨੇ ਪਹਿਲੇ ਸੈਮੀਫਾਈਨਲਵਿਚ ਮਿਸਰ ਨੂੰ ਹਰਾਇਆ ਜਦਕਿ ਭਾਰਤ-ਏ ਨੇ ਦੂਜੇ ਸੈਮੀਫਾਈਨਲ ਵਿਚ ਭਾਰਤ ਸੀ ਨੂੰ ਹਰਾਇਆ। ਫਾਈਨਲ ਵਿਚ ਸੁਹਾਨਾ ਸੈਣੀ ਤੇ ਅਨਰਗਿਆ ਮੰਜੂਨਾਥ ਦੀ ਭਾਰਤੀ-ਏ ਟੀਮ ਸ਼ੁੁੱਕਰਵਾਰ ਦੀ ਰਾਤ ਨੂੰ ਹੋਏ ਗੋਲਡ ਮੈਡਲ ਦੇ ਮੁਕਾਬਲੇ ਵਿਚ ਭਾਰਤ-ਬੀ 'ਤੇ ਭਾਰੀ ਪਈ। ਜੂਨੀਅਰ ਬਾਲਿਕਾ ਮੁਕਾਬਲੇ ਰਾਊਂਡ ਰਾਬਿਨ ਫਾਰਮੈਟ ਵਿਚ ਖੇਡੇ ਗਏ। ਮਨੁਸ਼੍ਰੀ ਪਾਟਿਲ ਤੇ ਸਵਸਤਿਕਾ ਘੋਸ਼ ਦੀ ਭਾਰਤੀ ਟੀਮ ਨੇ ਤਿੰਨ ਟੀਮਾਂ ਨੂੰ ਮਾਤ ਦਿੱਤੀ ਪਰ ਅੰਤ ਵਿਚ ਉਸ ਨੂੰ ਚੈਂਪੀਅਨ ਬਣੀ ਰੂਸ ਦੀ ਟੀਮ ਹੱਥੋਂ ਹਾਰ ਸਹਿਣੀ ਪਈ।

ਪੰਜਾਬ ਤੇ ਆਰਐੱਸਪੀਬੀ 'ਚ ਖ਼ਿਤਾਬੀ ਮੁਕਾਬਲਾ

ਗਵਾਲੀਅਰ (ਪੀਟੀਆਈ) : ਪਿਛਲੀ ਵਾਰ ਦੀ ਚੈਂਪੀਅਨ ਪੰਜਾਬ ਦੀ ਟੀਮ ਨੇ ਸ਼ਨਿਚਰਵਾਰ ਨੂੰ ਨੌਂਵੀਂ ਸੀਨੀਅਰ ਮਰਦ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ (ਡਵੀਜ਼ਨ ਏ) ਵਿਚ ਪੰਜਾਬ ਅਤੇ ਸਿੰਧ ਬੈਂਕ ਨੂੰ 2-0 ਨਾਲ ਹਰਾ ਕੇ ਫਾਈਨਲ ਵਿਚ ਪ੍ਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਰੇਲਵੇ ਸਪੋਰਟਸ ਪ੍ਮੋਸ਼ਨ ਬੋਰਡ (ਆਰਐੱਸਪੀਬੀ) ਨਾਲ ਹੋਵੇਗਾ। ਆਰਐੱਸਪੀਬੀ ਨੇ ਦੂਜੇ ਸੈਮੀਫਾਈਨਲ ਵਿਚ ਪੈਟ੍ੋਲੀਅਮ ਸਪੋਰਟਸ ਪ੍ਮੋਸ਼ਨ ਬੋਰਡ (ਪੀਐੱਸਪੀਬੀ) ਨੂੰ ਸ਼ੂਟਆਊਟ ਵਿਚ 5-4 ਨਾਲ ਮਾਤ ਦਿੱਤੀ। ਪੰਜਾਬ ਲਈ ਭਾਰਤੀ ਟੀਮ ਲਈ ਖੇਡਣ ਵਾਲੇ ਆਕਾਸ਼ਦੀਪ ਸਿੰਘ ਨੇ ਅੱਠਵੇਂ ਤੇ ਧਰਮਵੀਰ ਸਿੰਘ ਨੇ 39ਵੇਂ ਮਿੰਟ ਵਿਚ ਗੋਲ ਕੀਤੇ। ਦੂਜੇ ਸੈਮੀਫਾਈਨਲਵਿਚ ਰੇਲਵੇ ਤੇ ਪੀਐੱਸਪੀਬੀ ਦੀ ਟੀਮ ਤੈਅ 60 ਮਿੰਟ ਦੀ ਖੇਡ ਵਿਚ 2-2 ਨਾਲ ਬਰਾਬਰ ਰਹੀ ਜਿਸ ਤੋਂ ਬਾਅਦ ਮੁਕਾਬਲੇ ਦਾ ਨਤੀਜਾ ਸ਼ੂਟਆਊਟ ਨਾਲ ਕੱਿਢਆ ਗਿਆ। ਵਰੁਣ ਕੁਮਾਰ (ਅੱਠਵੇਂ ਮਿੰਟ), ਤੇ ਮਨਦੀਪ ਸਿੰਘ (23ਵੇਂ ਮਿੰਟ) ਨੇ ਪੀਐੱਸਪੀਬੀ ਨੂੰ 2-0 ਦੀ ਬੜ੍ਹਤ ਦਿਵਾਈ ਪਰ ਇਸ ਤੋਂ ਬਾਅਦ ਯੁਵਰਾਜ ਵਾਲਮੀਕੀ (45ਵੇਂ ਮਿੰਟ) ਤੇ ਦਿਲਪ੍ਰੀਤ ਸਿੰਘ (50ਵੇਂ ਮਿੰਟ) ਨੇ ਗੋਲ ਕਰ ਕੇ ਆਰਐੱਸਪੀਬੀ ਨੂੰ ਬਰਾਬਰੀ ਦਿਵਾਈ। ਹੁਣ ਪੀਐੱਸਪੀਬੀ ਤੀਜੇ-ਚੌਥੇ ਸਥਾਨ ਲਈ ਪੰਜਾਬ ਅਤੇ ਸਿੰਧ ਬੈਂਕ ਨਾਲ ਭਿੜੇਗੀ। ਓਧਰ ਮਹਿਲਾ ਵਰਗ ਵਿਚ ਪੂਲ-ਏ ਵਿਚ ਪਿਛਲੀ ਵਾਰ ਦੀ ਚੈਂਪੀਅਨ ਆਰਐੱਸਪੀਬੀ ਨੇ ਓਡੀਸ਼ਾ ਨੂੰ 8-0 ਨਾਲ ਕਰਾਰੀ ਮਾਤ ਦੇ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਜਦਕਿ ਰਾਜਸਥਾਨ ਨੇ ਕੁਰਗ ਨੂੰ 5-1 ਨਾਲ ਹਰਾ ਕੇ ਜਿੱਤ ਦਾ ਖ਼ਾਤਾ ਖੋਲਿ੍ਹਆ।

ਪੁਣੇ-ਏਟੀਕੇ 'ਚ ਕਰੋ ਜਾਂ ਮਰੋ ਦਾ ਮੁਕਾਬਲਾ

ਪੁਣੇ : ਐੱਫਸੀ ਪੁਣੇ ਸਿਟੀ ਤੇ ਏਟੀਕੇ ਦੀਆਂ ਟੀਮਾਂ ਐਤਵਾਰ ਨੂੰ ਇੰਡੀਅਨ ਸੁਪਰ ਲੀਗ ਵਿਚ ਐਤਵਾਰ ਨੂੰ ਇਕ ਦਿਲਚਸਪ ਮੁਕਾਬਲੇ ਵਿਚ ਮੈਦਾਨ 'ਤੇ ਉਤਰਨਗੀਆਂ ਜਿੱਥੇ ਦੋਵਾਂ ਟੀਮਾਂ ਲਈ ਜਿੱਤ ਬਹੁਤ ਅਹਿਮ ਹੋਵੇਗੀ। ਦੋਵੇਂ ਟੀਮਾਂ ਚੋਟੀ ਦੇ ਚਾਰ ਵਿਚ ਸ਼ਾਮਲ ਨਹੀਂ ਹਨ।