ਆਰਹਸ : ਭਾਰਤੀ ਮਰਦ ਬੈਡਮਿੰਟਨ ਟੀਮ ਨੇ ਤਾਹਿਤੀ ਨੂੰ 5-0 ਨਾਲ ਕਰਾਰੀ ਮਾਤ ਦੇ ਕੇ 2010 ਤੋਂ ਬਾਅਦ ਪਹਿਲੀ ਵਾਰ ਥਾਮਸ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਪਰ ਮਹਿਲਾ ਟੀਮ ਨੂੰ ਉਬੇਰ ਕੱਪ ਵਿਚ ਆਪਣੇ ਆਖ਼ਰੀ ਗਰੁੱਪ ਮੈਚ ਵਿਚ ਮਜ਼ਬੂਤ ਥਾਈਲੈਂਡ ਹੱਥੋਂ 0-5 ਨਾਲ ਕਰਾਰੀ ਹਾਰ ਮਿਲੀ। ਭਾਰਤੀ ਮਹਿਲਾ ਟੀਮ ਦੀ ਇਹ ਪਹਿਲੀ ਹਾਰ ਸੀ। ਉਸ ਨੇ ਸਪੇਨ ਨੂੰ 3-2 ਤੇ ਸਕਾਟਲੈਂਡ ਨੂੰ 4-1 ਨਾਲ ਹਰਾਇਆ ਸੀ ਤੇ ਕੁਆਰਟਰ ਫਾਈਨਲ ਵਿਚ ਪੁੱਜੀ ਸੀ। ਭਾਰਤੀ ਮਰਦ ਟੀਮ ਨੇ ਦੂਜੇ ਮੁਕਾਬਲੇ ਵਿਚ 5-0 ਨਾਲ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਉਸ ਨੇ ਐਤਵਾਰ ਨੂੰ ਨੀਦਰਲੈਂਡ ਨੂੰ ਇਸੇ ਫ਼ਰਕ ਨਾਲ ਹਰਾਇਆ ਸੀ।