ਓਸੀਯੇਕ (ਪੀਟੀਆਈ) : ਭਾਰਤੀ ਜੂਨੀਅਰ ਟ੍ਰੈਪ ਟੀਮ ਇੱਥੇ ਆਈਐੱਸਐੱਸਐੱਫ ਵਿਸ਼ਵ ਸ਼ਾਟਗਨ ਚੈਂਪੀਅਨਸ਼ਿਪ ਵਿਚ ਮੈਡਲ ਨਹੀਂ ਜਿੱਤ ਸਕੀ। ਜੂਨੀਅਰ ਮਰਦ ਵਰਗ ਵਿਚ ਸ਼ਪਥ ਭਾਰਦਵਾਜ ਤੇ ਮਹਿਲਾ ਵਰਗ ਵਿਚ ਭਵਿਆ ਤ੍ਰਿਪਾਠੀ ਨੇ ਸੱਤ ਭਾਰਤੀ ਨਿਸ਼ਾਨੇਬਾਜ਼ਾਂ ਵਿਚੋਂ ਸਰਬੋਤਮ ਪ੍ਰਦਰਸ਼ਨ ਕੀਤਾ। ਸ਼ਪਥ ਕੁਆਲੀਫਾਇੰਗ ਗੇੜ ਵਿਚ 111 ਦੇ ਸਕੋਰ ਨਾਲ 15ਵੇਂ ਤੇ ਭਵਿਆ 103 ਸਕੋਰ ਨਾਲ 14ਵੇਂ ਸਥਾਨ ’ਤੇ ਰਹੀ। ਜੂਨੀਅਰ ਮਰਦ ਟ੍ਰੈਪ ਦੇ ਆਰਿਆ ਵੰਸ਼ ਤਿਆਗੀ ਤੇ ਸ਼ਾਰਦੁਲ ਵਿਹਾਨ ਕ੍ਰਮਵਾਰ 32ਵੇਂ ਤੇ 37ਵੇਂ ਸਥਾਨ ’ਤੇ ਰਹੇ। ਜੂਨੀਅਰ ਮਹਿਲਾ ਵਰਗ ਵਿਚ ਸਬੀਰਾ ਹੈਰਿਸ 19ਵੇਂ, ਪ੍ਰੀਤੀ ਰਜਕ 22ਵੇਂ ਤੇ ਆਧਿਆ ਤ੍ਰਿਪਾਠੀ 32ਵੇਂ ਸਥਾਨ ’ਤੇ ਰਹੀਆਂ।

Posted By: Gurinder Singh