ਨਿਊਯਾਰਕ (ਪੀਟੀਆਈ) : ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਜੂਲੀਅਸ ਬੇਅਰ ਕੱਪ ਸ਼ਤਰੰਜ ਚੈਂਪੀਅਨਸ਼ਿਪ ਵਿਚ ਅੱਠ ਗੇੜ ਤੋਂ ਬਾਅਦ 17 ਅੰਕਾਂ ਨਾਲ ਸਿਖਰਲੇ ਸਥਾਨ 'ਤੇ ਪੁੱਜ ਗਏ ਹਨ ਜਦਕਿ ਇਕ ਹੋਰ ਭਾਰਤੀ ਪ੍ਰਗਨਾਨੰਦ 15 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ।

ਪ੍ਰਗਨਾਨੰਦ ਤੇ ਮੈਗਨਸ ਕਾਰਲਸਨ ਵਿਚਾਲੇ ਅੱਠਵੇਂ ਗੇੜ ਦੀ ਬਾਜ਼ੀ ਡਰਾਅ ਰਹੀ। ਭਾਰਤੀ ਖਿਡਾਰੀ ਨੇ ਇਸ ਸੈਸ਼ਨ ਵਿਚ ਇਸ ਤੋਂ ਪਹਿਲਾਂ ਨਾਰਵੇ ਦੇ ਦਿਗੱਜ ਨੂੰ ਆਨਲਾਈਨ ਮੈਚਾਂ ਵਿਚ ਦੋ ਵਾਰ ਹਰਾਇਆ ਸੀ। ਕਾਰਲਸਨ ਦੇ ਵੀ 15 ਅੰਕ ਹਨ ਤੇ ਏਰੀਗੈਸੀ ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਦੋ ਅੰਕ ਅੱਗੇ ਹਨ। ਏਰੀਗੈਸੀ ਨੇ ਇਸ ਤੋਂ ਪਹਿਲੇ ਦਿਨ ਅਮਰੀਕਾ ਦੇ ਹੈਂਸ ਨੀਮੈਨ ਤੇ ਲੇਵੋਨ ਆਰੋਨੀਅਨ ਨੂੰ ਹਰਾਇਆ ਸੀ। ਏਰੀਗੈਸੀ ਤੇ ਪ੍ਰਗਨਾਨੰਦ ਵਿਚਾਲੇ ਬਾਜ਼ੀ ਡਰਾਅ ਰਹੀ ਸੀ। ਪ੍ਰਗਨਾਨੰਦ ਨੇ ਪੰਜਵੇਂ ਗੇੜ ਵਿਚ ਰੈਡੋਸਲਾਵ ਵੋਜਤਾਜੇਕ ਖ਼ਿਲਾਫ਼ ਡਰਾਅ ਨਾਲ ਦਿਨ ਦੀ ਸ਼ੁਰੂਆਤ ਕੀਤੀ ਤੇ ਫਿਰ ਜਰਮਨੀ ਦੇ ਵਿਂਸੇਂਟ ਕੇਮਰ ਨੂੰ ਹਰਾਇਆ। ਇਸ 17 ਸਾਲਾ ਭਾਰਤੀ ਖਿਡਾਰੀ ਨੇ ਕਾਰਲਸਨ ਨੂੰ 67 ਚਾਲ ਵਿਚ ਡਰਾਅ 'ਤੇ ਰੋਕਿਆ ਸੀ

Posted By: Gurinder Singh