ਹੋਲਜਹੌਰਸਨ (ਪੀਟੀਆਈ) : ਭਾਰਤੀ ਗੋਲਫਰ ਤਵੇਸਾ ਮਲਿਕ ਦੂਜੇ ਗੇੜ ਵਿਚ ਬੋਗੀ ਰਹਿਤ ਛੇ ਅੰਡਰ 66 ਦੇ ਸਕੋਰ ਨਾਲ ਹਮਵਤਨ ਅਦਿਤੀ ਅਸ਼ੋਕ ਨਾਲ ਲੇਡੀਜ਼ ਯੂਰੋਪੀ ਟੂਰ ਦੇ ਵੀਪੀ ਬੈਂਕ ਸਵਿਸ ਓਪਨ ਗੋਲਫ ਵਿਚ ਸਾਂਝੇ ਤੌਰ 'ਤੇ 22ਵੇਂ ਸਥਾਨ 'ਤੇ ਹੈ। ਪਹਿਲੇ ਗੇੜ ਵਿਚ 73 ਦਾ ਕਾਰਡ ਖੇਡਣ ਵਾਲੀ ਤਵੇਸਾ ਦਾ ਕੁੱਲ ਸਕੋਰ ਪੰਜ ਅੰਡਰ 139 ਹੈ ਤੇ ਉਹ ਅਦਿਤੀ ਨਾਲ ਸਾਂਝੇ ਤੌਰ 'ਤੇ 22ਵੇਂ ਸਥਾਨ 'ਤੇ ਹੈ। ਪਹਿਲੇ ਗੇੜ ਵਿਚ ਦੋ ਅੰਡਰ 70 ਦਾ ਸਕੋਰ ਕਰਨ ਵਾਲੀ ਅਦਿਤੀ ਨੇ ਦੂਜੇ ਗੇੜ ਵਿਚ ਤਿੰਨ ਅੰਡਰ 69 ਦਾ ਸਕੋਰ ਕੀਤਾ। ਹੋਰ ਭਾਰਤੀ ਖਿਡਾਰੀਆਂ ਵਿਚ ਪਹਿਲੇ ਗੇੜ ਵਿਚ 73 ਦਾ ਸਕੋਰ ਕਰਨ ਵਾਲੀ ਗੌਰਿਕਾ ਬਿਸ਼ਨੋਈ ਨੇ ਦੂਜੇ ਗੇੜ ਵਿਚ 69 ਦਾ ਕਾਰਡ ਖੇਡਿਆ। ਉਹ ਦੋ ਅੰਡਰ 140 ਦੇ ਸਕੋਰ ਨਾਲ ਸਾਂਝੇ ਤੌਰ 'ਤੇ 36ਵੇਂ ਸਥਾਨ 'ਤੇ ਹੈ। ਵਾਣੀ ਕਪੂਰ (73, 72) ਵੀ ਸਾਂਝੇ 61ਵੇਂ ਸਥਾਨ ਦੇ ਨਾਲ ਕੱਟ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ। ਅਮਨਦੀਪ ਦ੍ਰਾਲ (72, 74), ਰਿਦਿਮਾ ਦਿਲਾਵੜੀ (75, 75) ਤੇ ਆਸਥਾ ਮਦਾਨ (81, 84) ਕੱਟ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੀਆਂ।