ਬੁਰੀਰੈਮ (ਪੀਟੀਆਈ) : ਭਾਰਤੀ ਫੁੱਟਬਾਲ ਟੀਮ ਦੇ ਕੋਚ ਇਗੋਰ ਸਟੀਮਕ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਭਿਆਸ ਵਿਚ ਮਿਲੀ ਸਿੱਖਿਆ ਦਾ ਇਸਤੇਮਾਲ ਉਨ੍ਹਾਂ ਦੀ ਟੀਮ ਦੇ ਖਿਡਾਰੀ ਕਿੰਗਜ਼ ਕੱਪ ਵਿਚ ਕਰਨਗੇ। ਕਿੰਗਜ਼ ਕੱਪ ਵਿਚ ਹਿੱਸਾ ਲੈਣ ਲਈ ਭਾਰਤੀ ਟੀਮ ਥਾਈਲੈਂਡ ਪੁੱਜ ਚੁੱਕੀ ਹੈ ਜਿੱਥੇ ਉਸ ਦਾ ਪਹਿਲਾ ਮੁਕਾਬਲਾ ਪੰਜ ਜੂਨ ਨੂੰ ਕੁਰਾਕਾਓ ਨਾਲ ਹੋਵੇਗਾ। ਸਟੀਮਕ ਨੇ ਕਿਹਾ ਕਿ ਮੁੰਡੇ ਵਿਸ਼ਵਾਸ ਨਾਲ ਭਰੇ ਹੋਏ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਸਖ਼ਤ ਮਿਹਨਤ ਨਾਲ ਉਹ ਆਪਣੀ ਖੇਡ ਦੇ ਪੱਧਰ ਨੂੰ ਸੁਧਾਰ ਸਕਦੇ ਹਨ। ਨਵੀਂ ਦਿੱਲੀ ਵਿਚ ਪਿਛਲੇ 10 ਦਿਨਾਂ ਵਿਚ ਖਿਡਾਰੀਆਂ ਵੱਲੋਂ ਕੀਤੀ ਗਈ ਮਿਹਨਤ ਦੀ ਮੈਂ ਸ਼ਲਾਘਾ ਕਰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਉਹ ਅਭਿਆਸ ਵਿਚ ਮਿਲੀ ਸਿੱਖਿਆ ਦਾ ਇਸਤੇਮਾਲ ਇਸ ਟੂਰਨਾਮੈਂਟ ਵਿਚ ਕਰਨਗੇ। ਨਾਲ ਹੀ ਸਟੀਮਕ ਨੇ ਇਹ ਵੀ ਕਿਹਾ ਕਿ ਕਿੰਗਜ਼ ਕੱਪ ਭਾਰਤੀ ਟੀਮ ਲਈ ਕਾਫੀ ਚੁਣੌਤੀਪੂਰਨ ਹੋਵੇਗਾ।