style="text-align: justify;"> ਨਵੀਂ ਦਿੱਲੀ (ਪੀਟੀਆਈ) : ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਮਨੀਸ਼ ਕੌਸ਼ਿਕ (63 ਕਿਲੋਗ੍ਰਾਮ) ਨੇ ਸਪੇਨ ਦੇ ਕਾਸਟੇਲਾਨੋ ਵਿਚ ਚੱਲ ਰਹੇ ਬਾਕਸਮ ਇੰਟਰਨੈਸ਼ਨਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਮੈਡਲ ਜੇਤੂ ਮਨੀਸ਼ ਨੇ ਮੰਗਲਵਾਰ ਦੀ ਰਾਤ ਨੂੰ ਸਪੇਨ ਦੇ ਅਮਾਰੀ ਰਾਡੂਆਨੇ ਨੂੰ 5-0 ਨਾਲ ਮਾਤ ਦੇ ਕੇ ਆਖ਼ਰੀ ਅੱਠ ਵਿਚ ਥਾਂ ਬਣਾਈ ਜਿਸ ਵਿਚ ਉਨ੍ਹਾਂ ਦਾ ਸਾਹਮਣਾ ਕਜ਼ਾਕਿਸਤਾਨ ਦੇ ਸੁਫੀਯੂਲਿਨ ਜਾਕਿਰ ਨਾਲ ਹੋਵੇਗਾ ਜੋ ਦੋ ਵਾਰ ਦੇ ਏਸ਼ਿਆਈ ਸਿਲਵਰ ਮੈਡਲ ਹਾਸਲ ਖਿਡਾਰੀ ਹਨ। ਕੌਸ਼ਿਕ ਜਾਰਡਨ ਵਿਚ ਏਸ਼ਿਆਈ ਕੁਆਲੀਫਿਾਇਰ ਵਿਚ ਓਲੰਪਿਕ ਲਈ ਕੁਆਲੀਫਾਈ ਕਰਨ ਦੇ ਇਕ ਸਾਲ ਬਾਅਦ ਰਿੰਗ ਵਿਚ ਵਾਪਸੀ ਕਰ ਰਹੇ ਹਨ। ਉਹ ਗੋਡੇ ਦੀ ਸੱਟ ਨਾਲ ਪਰੇਸ਼ਾਨ ਸਨ।