style="text-align: justify;"> ਬਾਸੇਲ (ਪੀਟੀਆਈ) : ਸਿਖਰਲੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਬੁੱਧਵਾਰ ਨੂੰ ਇੱਥੇ ਹਮਵਤਨ ਸਮੀਰ ਵਰਮਾ ਦੀ ਚੁਣੌਤੀ ਖ਼ਤਮ ਕਰਦੇ ਹੋਏ ਸਵਿਸ ਓਪਨ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਚੌਥਾ ਦਰਜਾ ਹਾਸਲ ਸ਼੍ਰੀਕਾਂਤ ਨੇ 2015 ਵਿਚ ਇਹ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਮਰਦ ਸਿੰਗਲਜ਼ ਦੇ ਸ਼ੁਰੂਆਤੀ ਗੇੜ ਦੇ ਮੈਚ ਵਿਚ ਇਕ ਘੰਟੇ ਤੋਂ ਵੱਧ ਸਮੇਂ ਤਕ ਚੱਲੇ ਸਖ਼ਤ ਮੁਕਾਬਲੇ ਵਿਚ 2018 ਦੇ ਜੇਤੂ ਸਮੀਰ ਨੂੰ 18-21, 21-18, 21-11 ਨਾਲ ਮਾਤ ਦਿੱਤੀ।

ਉਥੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੇ ਸ਼ੁਰੂਆਤੀ ਗੇੜ ਵਿਚ ਇੰਡੋਨੇਸ਼ੀਆ ਦੇ ਹਾਿਫ਼ਜ਼ ਫ਼ੈਜ਼ਲ ਦੇ ਗਲੋਰੀਆ ਇਮੈਨੂਅਲ ਵਿਦਜਾਜਾ ਦੀ ਦੂਜਾ ਦਰਜਾ ਤੇ ਵਿਸ਼ਵ ਰੈਂਕਿੰਗ ਵਿਚ ਅੱਠਵੇਂ ਨੰਬਰ ਦੀ ਜੋੜੀ ਨੂੰ 21-18, 21-10 ਨਾਲ ਹਰਾ ਕੇ ਉਲਟਫੇਰ ਕੀਤਾ। ਇਕ ਹੋਰ ਭਾਰਤੀ ਖਿਡਾਰੀ ਪ੍ਰਣਵ ਜੇਰੀ ਚੋਪੜਾ ਤੇ ਐੱਨ ਸਿੱਕੀ ਰੈੱਡੀ ਦੀ ਮਿਕਸਡ ਜੋੜੀ ਨੂੰ ਹਾਲਾਂਕਿ ਇੰਗਲੈਂਡ ਦੇ ਮਾਰਕਸ ਏਲਿਸ ਤੇ ਲਾਰੇਨ ਸਮਿਥ ਦੀ ਤੀਜਾ ਦਰਜਾ ਹਾਸਲ ਜੋੜੀ ਹੱਥੋਂ 39 ਮਿੰਟ ਵਿਚ 18-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।