ਨਵੀਂ ਦਿੱਲੀ, ਆਨਲਾਈਨ ਡੈਸਕ : Commonwealth Games Day 5 updates: ਰਾਸ਼ਟਰਮੰਡਲ ਖੇਡਾਂ ਦਾ 5ਵਾਂ ਦਿਨ ਭਾਰਤ ਲਈ ਬਹੁਤ ਖਾਸ ਹੋਣ ਵਾਲਾ ਹੈ। ਚੌਥੇ ਦਿਨ ਭਾਰਤ ਨੇ 3 ਤਗਮੇ ਜਿੱਤੇ ਅਤੇ ਤਮਗਿਆਂ ਦੀ ਗਿਣਤੀ 9 ਹੋ ਗਈ। ਚੌਥੇ ਦਿਨ ਭਾਰਤ ਨੇ ਜੂਡੋ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਅਤੇ ਵੇਟਲਿਫਟਿੰਗ ਵਿੱਚ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਭਾਰਤ ਨੇ ਚੌਥੇ ਦਿਨ ਪਹਿਲਾਂ ਹੀ ਬੈਡਮਿੰਟਨ, ਟੇਬਲ ਟੈਨਿਸ ਅਤੇ ਲਾਅਨ ਬਾਲ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚ ਕੇ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ ਉਹ ਤਮਗਿਆਂ ਦਾ ਰੰਗ ਬਦਲਣ ਦੇ ਇਰਾਦੇ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਉਤਰੇਗਾ। ਲਾਅਨ ਬਾਲ ਈਵੈਂਟ 'ਚ ਭਾਰਤ ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਹੈ, ਜਦਕਿ ਬੈਡਮਿੰਟਨ ਦੇ ਮਿਕਸਡ ਈਵੈਂਟ 'ਚ ਭਾਰਤ ਕੋਲ ਇਕ ਵਾਰ ਫਿਰ ਗੋਲਡ ਜਿੱਤਣ ਦਾ ਮੌਕਾ ਹੈ। ਭਾਰਤ ਆਪਣੇ 5ਵੇਂ ਦਿਨ ਦੀ ਸ਼ੁਰੂਆਤ ਦੁਪਹਿਰ 1 ਵਜੇ ਲਾਅਨ ਬਾਲ ਈਵੈਂਟ ਨਾਲ ਕਰੇਗਾ ਜਿੱਥੇ ਭਾਰਤ ਅਤੇ ਨਿਊਜ਼ੀਲੈਂਡ ਮਹਿਲਾ ਜੋੜੀ ਅਤੇ ਟ੍ਰਿਪਲਜ਼ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ।
ਪੰਜਵੇਂ ਦਿਨ ਦੀਆਂ ਝਲਕੀਆਂ
ਅਥਲੈਟਿਕਸ- ਲੰਬੀ ਛਾਲ ਵਿੱਚ ਭਾਰਤ ਦੇ ਅਨੀਸ ਅਤੇ ਸ਼੍ਰੀਸ਼ੰਕਰ ਫਾਈਨਲ ਵਿੱਚ
ਵੇਟਲਿਫਟਿੰਗ- ਹਰਜਿੰਦਰ ਨੇ 71 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਪੱਕਾ ਕੀਤਾ
ਮਹਿਲਾ ਸ਼ਾਟਪੁੱਟ - ਮਨਪ੍ਰੀਤ ਫਾਈਨਲ 'ਚ ਪਹੁੰਚੀ
ਤੈਰਾਕੀ 1500 ਮੀਟਰ ਫ੍ਰੀਸਟਾਈਲ ਈਵੈਂਟ - ਕੁਸ਼ਾਗਰਾ ਰਾਵਤ ਅਤੇ ਅਦਵੈਤ ਫਾਈਨਲ ਵਿੱਚ ਪਹੁੰਚੇ
100 ਮੀਟਰ ਦੌੜ - ਦੁਤੀ ਚੰਦ ਚੌਥੇ ਸਥਾਨ 'ਤੇ ਰਿਹਾ
ਮਹਿਲਾ ਹਾਕੀ - ਭਾਰਤ ਬਨਾਮ ਇੰਗਲੈਂਡ, ਮੇਜ਼ਬਾਨ ਟੀਮ 2-0 ਨਾਲ ਅੱਗੇ ਹੈ
ਇੰਗਲੈਂਡ ਨੂੰ ਪਹਿਲੇ ਕੁਆਰਟਰ ਦੇ ਸ਼ੁਰੂ ਵਿੱਚ ਪੈਨਲਟੀ ਕਾਰਨਰ ਮਿਲਿਆ ਅਤੇ ਅੰਸ਼ਲੇ ਨੇ ਸਫਲ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਖੇਡ ਦੇ ਪਹਿਲੇ ਕੁਆਰਟਰ ਦੇ ਅੰਤ ਤੱਕ ਭਾਰਤੀ ਟੀਮ ਗੋਲ ਨਹੀਂ ਕਰ ਸਕੀ ਅਤੇ ਉਸ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਇੰਗਲੈਂਡ ਦੀ ਬੜ੍ਹਤ 1-0 ਨਾਲ ਬਰਕਰਾਰ ਰਹੀ। ਕੁਆਰਟਰ ਦੋ 'ਚ ਭਾਰਤੀ ਮਹਿਲਾ ਟੀਮ ਨੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਇੰਗਲੈਂਡ ਨੂੰ ਇਕ ਵੀ ਗੋਲ ਨਹੀਂ ਕਰਨ ਦਿੱਤਾ ਪਰ ਇਹ ਟੀਮ ਵੀ ਗੋਲ ਨਹੀਂ ਕਰ ਸਕੀ ਅਤੇ ਇਸ ਕੁਆਰਟਰ ਦੀ ਖੇਡ ਖਤਮ ਹੋਣ ਤੋਂ ਬਾਅਦ ਵੀ ਇੰਗਲੈਂਡ ਦਾ ਸਕੋਰ 1-0 ਰਿਹਾ।
ਹਾਰਵਰਡ ਨੇ ਤੀਜੇ ਕੁਆਰਟਰ ਵਿੱਚ ਇੰਗਲੈਂਡ ਲਈ ਸ਼ਾਨਦਾਰ ਗੋਲ ਕੀਤਾ ਅਤੇ ਭਾਰਤੀ ਮਹਿਲਾ ਗੋਲਕੀਪਰ ਸਵਿਤਾ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਇੰਗਲੈਂਡ ਨੇ 2-0 ਦੀ ਬੜ੍ਹਤ ਬਣਾ ਲਈ ਸੀ।
ਭਾਰਤ ਨੇ ਇਤਿਹਾਸਕ ਲਾਅਨ ਬਾਲ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗਾ
ਭਾਰਤ ਨੇ ਲਾਅਨ ਬਾਲ ਮੈਚ ਵਿੱਚ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ 17-10 ਨਾਲ ਹਰਾਇਆ।
HISTORY CREATED 🥳
1st Ever 🏅 in Lawn Bowls at #CommonwealthGames
Women's Fours team win 🇮🇳 it's 1st CWG medal, the prestigious 🥇 in #LawnBowls by defeating South Africa, 17-10
Congratulations ladies for taking the sport to a new level🔝
Let's #Cheer4India#India4CWG2022 pic.twitter.com/uRa9MVxfRs
— SAI Media (@Media_SAI) August 2, 2022
ਨਯਨਮੋਨੀ ਸੈਕੀਆ, ਪਿੰਕੀ, ਲਵਲੀ ਚੌਬੇ ਅਤੇ ਰੂਪਾ ਰਾਣੀ ਟਿਰਕੀ ਨੇ ਇਤਿਹਾਸ ਰਚਿਆ। ਭਾਰਤੀ ਟੀਮ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਇਸ ਖੇਡ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ।
Posted By: Jagjit Singh