ਨਵੀਂ ਦਿੱਲੀ : ਸ਼ਰਤ ਕਮਲ ਤੇ ਜੀ ਸਾਧਿਆਨ ਅਤੇ ਹਰਮੀਤ ਦੇਸਾਈ ਤੇ ਮਾਨਵ ਠੱਕਰ ਦੀਆਂ ਦੋ ਭਾਰਤੀ ਜੋੜੀਆਂ ਨੇ ਸੋਮਵਾਰ ਨੂੰ 2021 ਏਸ਼ਿਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ 'ਚ ਕਾਂਸੇ ਮੈਡਲ ਜਿੱਤੇ। ਹਰਮੀਤ ਤੇ ਮਾਨਵ ਨੂੰ ਪਹਿਲੇ ਸੈਮੀਫਾਈਨਲ 'ਚ ਦੱਖਣੀ ਕੋਰੀਆ ਦੇ ਵੂਜਿਨ ਜੰਗ ਤੇ ਜੋਂਗਹੂਨ ਲਿਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰਤ ਤੇ ਸਾਧਿਆਨ ਦੀ ਜੋੜੀ ਨੇ ਯੁਕੀਆ ਉਦਾ ਤੇ ਸ਼ੁਨਸੁਕੇ ਤੋਗਾਮੀ ਦੀ ਜਾਪਾਨੀ ਜੋੜੀ ਨੂੰ ਸਖ਼ਤ ਟੱਕਰ ਦਿੱਤੀ ਪਰ ਉਹ ਮੁਕਾਬਲਾ ਨਹੀਂ ਬਚਾ ਸਕੇ।

ਕਾਂਸੇ ਮੈਡਲ ਦੇ ਪਲੇਆਫ 'ਚ ਰਹਿਤ ਤੇ ਸੈਮੀਫਾਈਨਲ 'ਚ ਪਿੰਕੀ

ਓਸਲੋ : ਭਾਰਤੀ ਪਹਿਲਵਾਨ ਰੋਹਿਤ ਨੇ ਤਕਨੀਕੀ ਖ਼ਰਾਬੀ ਦੇ ਆਧਾਰ 'ਤੇ ਤੁਰਕੀ ਦੇ ਸੇਲਾਹਤਿਨ ਕਿਲੀਸਾਲਿਆਨ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ 65 ਕਿਗ੍ਰਾ. ਵਰਗ ਦੇ ਕਾਂਸੇ ਮੈਡਲ ਪਲੇਆਫ 'ਚ ਜਗ੍ਹਾ ਬਣਾਈ ਜਦੋਂਕਿ ਪਿੰਕੀ ਮਹਿਲਾ 55 ਕਿਗ੍ਰਾ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ।

ਗਰਬਾਇਨੇ ਨੇ ਜਿੱਤਿਆ ਸ਼ਿਕਾਗੋ ਓਪਨ ਖ਼ਿਤਾਬ

ਸ਼ਿਕਾਗੋ : ਸਪੇਨ ਦੀ ਗਰਬਾਇਨੇ ਮੁਗੁਰੂਜਾ ਨੇ ਟਿਊਨੀਸ਼ੀਆ ਦੀ ਓਨਸ ਜਬੇਰ ਨੂੰ ਤਿੰਨ ਸੈੱਟਾਂ ਤਕ ਚੱਲੇ ਫਾਈਨਲ 'ਚ ਹਰਾ ਕੇ ਸ਼ਿਕਾਗੋ ਫਾਲ ਟੈਨਿਸ ਕਲਾਸਿਕ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਇਹ ਉਨ੍ਹਾਂ ਦਾ ਇਸ ਸੈਸ਼ਨ 'ਚ ਡਬਲਯੂਟੀਏ ਟੂਰ 'ਚ ਦੂਜਾ ਤੇ ਕਰੀਅਰ 'ਚ ਨੌਵਾਂ ਖ਼ਿਤਾਬ ਹੈ।