style="text-align: justify;"> ਨਵੀਂ ਦਿੱਲੀ (ਪੀਟੀਆਈ) : ਭਾਰਤ ਘੁੜਸਵਾਰੀ ਟੈਂਟ ਪੇਂਗਿੰਗ ਟੂਰਨਾਮੈਂਟ ਲਈ 11 ਤੋਂ 14 ਮਾਰਚ ਤਕ ਗ੍ਰੇਟਰ ਨੋਇਡਾ ਵਿਚ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ। ਟੂਰਨਾਮੈਂਟ ਭਾਰਤੀ ਘੁੜਸਵਾਰੀ ਮਹਾਸੰਘ ਤੇ ਇਕਵੀਵਿੰਗਜ਼ ਸਪੋਰਟਸ ਵੱਲੋਂ ਸਾਂਝੇ ਤੌਰ 'ਤੇ ਮਿਲ ਕੇ ਕਰਵਾਇਆ ਜਾਵੇਗਾ ਜੋ ਦੇਸ਼ ਵਿਚ ਇਸ ਖੇਡ ਨੂੰ ਕਰਵਾਉਣ ਵਾਲੀ ਨਿੱਜੀ ਫਰਮ ਹੈ। ਮੇਜ਼ਬਾਨ ਭਾਰਤ ਸਮੇਤ ਸੱਤ ਦੇਸ਼ਾਂ ਦੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਉਮੀਦ ਹੈ ਜਿਸ ਵਿਚ ਰੂਸ, ਅਮਰੀਕਾ, ਬੇਲਾਰੂਸ, ਪਾਕਿਸਤਾਨ, ਸੂਡਾਨ ਤੇ ਬਹਿਰੀਨ ਸ਼ਾਮਲ ਹਨ।

ਇਨ੍ਹਾਂ ਸੱਤ ਟੀਮਾਂ ਵਿਚੋਂ ਚੋਟੀ ਦੀਆਂ ਦੋ ਟੀਮਾਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ ਜੋ ਦੱਖਣੀ ਅਫਰੀਕਾ ਵਿਚ 2023 ਵਿਚ ਹੋਣਾ ਹੈ। ਵਿਸ਼ਵ ਕੱਪ ਕੁਆਲੀਫਾਇਰ ਦ ਪੇਂਟਾ ਗਰਾਂਡ 2021 ਦਾ ਹਿੱਸਾ ਹੋਵੇਗਾ ਜਿਸ ਵਿਚ ਰਾਸ਼ਟਰੀ ਘੁੜਸਵਾਰੀ ਟੈਂਟ ਪੇਗਿੰਗ ਚੈਂਪੀਅਨਸ਼ਿਪ, ਦ ਹਾਫ ਮਿਲੀਅਨ ਕੱਪ ਤੇ ਤਿੰਨ ਤੋਂ 14 ਮਾਰਚ ਤਕ ਗ੍ਰੇਟਰ ਨੋਇਡਾ ਦੇ ਗੌਤਮ ਬੁੱਧ ਯੂਨੀਵਰਸਿਟੀ ਸਪੋਰਟਸ ਸਟੇਡੀਅਮ ਵਿਚ ਹੋਣ ਵਾਲਾ ਨੋਇਡਾ ਹਾਰਸ ਸ਼ੋਅ ਵੀ ਸ਼ਾਮਲ ਹੈ। ਟੈਂਟ ਪੇਗਿੰਗ ਨੂੰ 1982 ਵਿਚ ਏਸ਼ਿਆ ਓਲੰਪਿਕ ਕੌਂਸਲ ਨੇ ਅਧਿਕਾਰਕ ਖੇਡ ਵਜੋਂ ਸ਼ਾਮਲ ਕੀਤਾ ਸੀ।