ਨਵੀਂ ਦਿੱਲੀ, ਆਨਲਾਈਨ ਡੈਸਕ : ਕਾਮਨਵੈਲਥ ਖੇਡਾਂ ਦੇ ਚੌਥੇ ਦਿਨ ਭਾਰਤ ਦੇ ਖਾਤੇ ’ਚ 3 ਤਗਮੇ ਆਏ ਤੇ ਹੁਣ ਉਸ ਦੇ ਖਾਤੇ ਵਿਚ 9 ਤਗਮੇ ਹੋ ਗਏ ਹਨ, ਜਿਸ ਵਿਚ 3 ਸੋਨੇ, 3 ਚਾਂਦੀ ਅਤੇ 3 ਕਾਂਸੀ ਦੇ ਤਗਮੇ ਹਨ। ਭਾਰਤ ਨੇ ਚੌਥੇ ਦਿਨ ਜੂਡੋ ਵਿਚ 2 ਤਗਮੇ ਅਤੇ ਵੇਟਲਿਫਟਿੰਗ ਵਿਚ ਇਕ ਤਗਮਾ ਜਿੱਤਿਆ। ਇਸ ਤੋਂ ਇਲਾਵਾ ਭਾਰਤ ਨੇ ਬੈਡਮਿੰਟਨ, ਲਾਅਨ ਬਾਲ ਵਿਮਨਜ਼ ਫੋਰ ਅਤੇ ਟੇਬਲ ਟੈਨਿਸ ਵਰਗੇ ਮੁਕਾਬਲਿਆਂ ’ਚ ਆਪਣਾ ਚਾਂਦੀ ਦਾ ਤਗਮਾ ਪੱਕਾ ਕਰ ਲਿਆ, ਜਿਸ ’ਚ ਅੱਜ ਭਾਰਤੀ ਟੀਮਾਂ ਤਗਮੇ ਦਾ ਰੰਗ ਬਦਲਣ ਦੀ ਕੋਸ਼ਿਸ਼ ਕਰਨਗੀਆਂ।

ਕਾਮਨਵੈਲਥ ਖੇਡਾਂ ਦਾ ਪੰਜਵਾਂ ਦਿਨ ਮੰਗਲਵਾਰ ਵੀ ਭਾਰਤ ਲਈ ਬਹੁਤ ਖ਼ਾਸ ਰਹਿਣ ਵਾਲਾ ਹੈ। ਮੰਗਲਵਾਰ ਤੋਂ ਟ੍ਰੈਕ ਐਂਡ ਫੀਲਡ ਈਵੈਂਟ ਸ਼ੁਰੂ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਵੇਟਲਿਫਟਿੰਗ ’ਚ ਵੀ ਭਾਰਤ ਲਈ ਕਈ ਤਗਮੇ ਦਾਅ ’ਤੇ ਲੱਗੇ ਹਨ। ਭਾਰਤ ਲਈ 5ਵੇਂ ਦਿਨ ਦਾ ਈਵੈਂਟ ਦੁਪਹਿਰ 1 ਵਜੇ ਲਾਅਨ ਬਾਲ ਨਾਲ ਸ਼ੁਰੂ ਹੋਵੇਗਾ।

Lawn Bowl ( ਦੁਪਹਿਰ ਇਕ ਵਜੇ)

ਮਹਿਲਾ ਡਬਲਜ਼ - ਭਾਰਤ ਬਨਾਮ ਨਿਊਜ਼ੀਲੈਂਡ (ਦੁਪਹਿਰ 1 ਵਜੇ)

ਮਹਿਲਾ ਟਿ੍ਰਪਲਜ਼ - ਭਾਰਤ ਬਨਾਮ ਨਿਊਜ਼ੀਲੈਂਡ

ਵੇਟਲਿਫਟਿੰਗ (2 ਵਜੇ)

ਪੂਨਮ ਯਾਦਵ 76 ਕਿਲੋ ਭਾਰ ਵਰਗ

ਅਥਲੈਟਿਕਸ (2.30 ਵਜੇ)

ਮੈਨਜ਼ ਲਾਂਗ ਜੰਪ - ਐੱਮ ਸ੍ਰੀਸ਼ੰਕਰ, ਮੁਹੰਮਦ ਅਨੀਸ ਯਾਹੀਆ

ਸਵੀਮਿੰਗ (3.04 ਵਜੇ)

ਪੁਰਸ਼ 200 ਮੀਟਰ ਬੈਕਸਟ੍ਰੋਕ ਸ਼੍ਰੀਹਰੀ ਨਟਰਾਜ

ਅਥਲੈਟਿਕਸ (3:30 ਵਜੇ)

ਮਹਿਲਾ ਸ਼ਾਟਪੁੱਟ ਕੁਆਲੀਫਾਇੰਗ ਮਨਪ੍ਰੀਤ ਕੌਰ

ਸਵੀਮਿੰਗ (4:10 ਵਜੇ)

ਪੁਰਸ 1500 ਮੀਟਰ ਫ੍ਰੀਸਟਾਈਲ ਹੀਟ-1 ਅਦਵੈਤ ਪੇਜ

ਇਤਿਹਾਸਕ ਲਾਅਨ ਬਾਲ (4:15 ਵਜੇ)

ਵਿਮਨਜ਼ ਫੋਰ ਭਾਰਤ ਬਨਾਮ ਦੱਖਣੀ ਅਫਰੀਕਾ ਫਾਈਨਲ ਮੈਚ

ਪੁਰਸ਼ ਸਿੰਗਲਜ - ਮਿ੍ਰਦੁਲ ਬੋਰਗੋਹੇਮ ਬਨਾਮ ਸੈਨਨ ਮੀਕਲਾਰੀ

ਸਵੀਮਿੰਗ (4:28 ਵਜੇ)

ਪੁਰਸ਼ 1500 ਮੀਟਰ ਫ੍ਰੀਸਟਾਈਲ ਹੀਟ-2 ਕੁਸ਼ਾਗਰ ਰਾਵਤ

ਅਥਲੈਟਿਕਸ (5.17 ਵਜੇ)

ਵਿਮਨਜ਼ ਦਾ 100 ਮੀਟਰ ਰਾਊਡਜ਼ਂ 1- ਹੀਟ 5 ਦੁਤੀ ਚੰਦ

ਟੇਬਲ ਟੈਨਿਸ ਫਾਈਨਲ (ਸ਼ਾਮ 6 ਵਜੇ)

ਪੁਰਸ਼ ਟੀਮ ਫਾਈਨਲ - ਭਾਰਤ ਬਨਾਮ ਸਿੰਗਾਪੁਰ

ਹਾਕੀ (ਸ਼ਾਮ 6.30 ਵਜੇ)

ਮਹਿਲਾ ਹਾਕੀ ਮੈਚ - ਭਾਰਤ ਬਨਾਮ ਇੰਗਲੈਂਡ

ਵੇਟਲਿਫਟਿੰਗ (6.30 ਵਜੇ)

ਪੁਰਸ਼ 96 ਕਿਲੋ ਭਾਰ ਵਰਗ ਵਿਚ ਵਿਕਾਸ ਠਾਕੁਰ

ਲਾਅਨ ਬਾਲ (ਰਾਤ 8.45 ਵਜੇ)

ਮੈਨਜ਼ ਫੋਰ - ਭਾਰਤ ਬਨਾਮ ਫਿਜ਼ੀ

ਮਹਿਲਾ ਟਿ੍ਰਪਲਜ਼ - ਭਾਰਤ ਬਨਾਮ ਇੰਗਲੈਂਡ

ਬੈਡਮਿੰਟਨ ਮਿਕਸਡ ਈਵੈਂਟ ਫਾਈਨਲ (ਰਾਤ 10 ਵਜੇ)

ਮਿਕਸਡ ਟੀਮ ਗੋਲਡ ਮੈਡਲ ਮੈਚ - ਭਾਰਤ ਬਨਾਮ ਮਲੇਸ਼ੀਆ

ਵੇਟਲਿਫਟਿੰਗ (ਰਾਤ 11 ਵਜੇ)

ਔਰਤਾਂ ਦੇ 87 ਕਿਲੋ ਭਾਰ ਵਰਗ - ਊਸ਼ਾ ਬਨੂੜ ਐੱਨਕੇ

ਬਾਕਸਿੰਗ (ਰਾਤ 11.45 ਵਜੇ)

ਪੁਰਸ਼ ਵੇਟਲਿਫਟਿੰਗ - ਰੋਹਿਤ ਟੋਕਸ ਬਨਾਮ ਐਲਫ੍ਰੇਡ ਕੋਟੇ

ਅਥਲੈਟਿਕਸ (3 ਅਗਸਤ ਨੂੰ 12.52 ਵਜੇ A.M.)

ਮਹਿਲਾ ਡਿਸਕਸ ਥ੍ਰੋ ਫਾਈਨਲ- ਸੀਮਾ ਪੂਨੀਆ, ਨਵਜੀਤ ਕੌਰ ਢਿੱਲੋਂ

Posted By: Harjinder Sodhi