ਦੋਹਾ (ਏਜੰਸੀ) : ਭਾਰਤੀ ਮਰਦ ਫੁੱਟਬਾਲ ਟੀਮ ਨੇ ਫੀਫਾ ਵਿਸ਼ਵ ਕੱਪ-2022 ਕੁਆਲੀਫਾਇਰ ਦੇ ਮੈਚ 'ਚ ਮੇਜ਼ਬਾਨ ਕਤਰ ਨੂੰ ਗੋਲਰਹਿਤ ਡਰਾਅ 'ਤੇ ਰੋਕ ਦਿੱਤਾ। ਭਾਰਤ ਲਈ ਡਿਫੈਂਸ 'ਚ ਗੁਰਪ੍ਰਰੀਤ ਸਿੰਘ ਸੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਨਤੀਜੇ ਨਾਲ ਭਾਰਤ ਨੂੰ ਕੁਆਲੀਫਾਇਰਜ਼ 'ਚ ਪਹਿਲਾ ਅੰਕ ਹਾਸਲ ਹੋਇਆ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਫੀਫਾ ਰੈਂਕਿੰਗ ਵਿਚ 103ਵੇਂ ਨੰਬਰ 'ਤੇ ਹੈ ਜਦਕਿ ਕਤਰ ਦੀ ਟੀਮ 62ਵੇਂ ਨੰਬਰ 'ਤੇ ਹੈ। ਭਾਰਤੀ ਟੀਮ ਨੂੰ ਆਪਣੇ ਪਹਿਲੇ ਮੈਚ ਵਿਚ ਵੀਰਵਾਰ ਨੂੰ ਓਮਾਨ ਹੱਥੋਂ ਆਪਣੇ ਘਰ ਵਿਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।