ਨੰਬਰ ਗੇਮ

* 02 ਟੀ-20 ਮੈਚ ਜਿੱਤੇ ਹਨ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼, ਜਦਕਿ ਸੱਤ 'ਚ ਕੀਵੀ ਟੀਮ ਜੇਤੂ ਰਹੀ।

* 50 ਵਿਕਟ ਟੀ-20 'ਚ ਪੂਰਾ ਕਰਨ ਲਈ ਯੁਜਵੇਂਦਰਾ ਸਿੰਘ ਚਹਿਲ ਨੂੰ ਪੰਜ ਵਿਕਟ ਦੀ ਲੋੜ ਹੈ। ਜਸਪ੍ਰੀਤ ਬੁਮਰਾਹ ਨੇ 48 ਤੇ ਰਵੀਚੰਦਰਨ ਅਸ਼ਵਿਨ ਨੇ 52 ਵਿਕਟ ਲਏ ਹਨ। ਭਾਰਤੀ ਗੇਂਦਬਾਜ਼ਾਂ 'ਚ ਇਹ ਦੋਵੇਂ ਹੀ ਟੀ-20 'ਚ ਚਹਿਲ ਤੋਂ ਅੱਗੇ ਹਨ।

* 05 ਪਿਛਲੇ ਟੀ-20 ਮੁਕਾਬਲਿਆਂ 'ਚ ਭਾਰਤ ਨੂੰ ਹਾਰ, ਜਿੱਤ, ਹਾਰ, ਜਿਤ, ਜਿੱਤ ਮਿਲੀ ਹੈ। ਉਥੇ ਨਿਊਜ਼ੀਲੈਂਡ ਨੂੰ ਜਿੱਤ, ਜਿੱਤ, ਹਾਰ, ਹਾਰ, ਹਾਰ ਮਿਲੀ ਹੈ।

* ਹੁਣ ਟੀ-20 ਦੀ ਵਾਰੀ

* ਨਿਊਜ਼ੀਲੈਂਡ ਨਾਲ ਦੂਜਾ ਟੀ-20 ਮੈਚ ਅੱਜ

* ਤਿੰਨ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੇ ਹੈ ਟੀਮ ਇੰਡੀਆ

ਆਕਲੈਂਡ (ਏਜੰਸੀ) : ਪਹਿਲੇ ਮੈਚ 'ਚ ਸ਼ਰਮਨਾਕ ਹਾਰ ਮਗਰੋਂ ਭਾਰਤੀ ਟੀਮ ਉਮੀਦ ਕਰ ਰਹੀ ਹੋਵੇਗੀ ਕਿ ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਈਡਨ ਪਾਰਕ 'ਚ ਦੂਜਾ ਟੀ-20 ਕੌਮਾਂਤਰੀ ਮੈਚ ਜਿੱਤ ਕੇ ਉਹ ਸੀਰੀਜ਼ 'ਚ ਵਾਪਸੀ ਕਰ ਸਕੇ। ਭਾਰਤੀ ਟੀਮ ਨੂੰ ਬੁੱਧਵਾਰ ਟੀ-20 ਕ੍ਰਿਕਟ 'ਚ ਦੌੜਾਂ ਦੇ ਫਰਕ ਨਾਲ ਸਭ ਤੋਂ ਵੱਡੀ ਹਾਰ ਝੇਲਣੀ ਪਈ ਸੀ, ਜਿਸ ਦਾ ਬਦਲਾ ਸ਼ੁੱਕਰਵਾਰ ਨੂੰ ਭਾਰਤੀ ਟੀਮ ਲੈ ਸਕਦੀ ਹੈ।

ਪਹਿਲੇ ਟੀ-20 ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ 'ਤੇ 219 ਦੌੜਾਂ ਬਣਾ ਲਏ ਸਨ। ਸਲਾਮੀ ਬੱਲੇਬਾਜ਼ ਟਿਮ ਸੇਈਫਰਟ ਨੇ ਭਾਰਤੀ ਗੇਂਦਬਾਜ਼ਾਂ ਦੀਆਂ ਬੱਖੀਆਂ ਉਧੇੜਦੇ ਹੋਏ 43 ਗੇਂਦਾਂ 'ਚ 84 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੂੰ ਉਨ੍ਹਾਂ ਦੇ ਬੈਟ 'ਤੇ ਰੋਕ ਲਗਾਉਣ ਦੀ ਰਣਨੀਤੀ ਬਣਾਉਣੀ ਹੋਵੇਗੀ। ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ ਤੇ ਖਲੀਲ ਅਹਿਮਦ ਸਾਰੇ ਕਾਫੀ ਮਹਿੰਗੇ ਸਾਬਤ ਹੋਏ। ਭਾਰਤੀ ਟੀਮ ਅਹਿਮਦ ਦੀ ਥਾਂ ਸਿਧਾਰਥ ਕੌਲ ਜਾਂ ਮੁਹੰਮਦ ਸਿਰਾਜ ਨੂੰ ਉਤਾਰ ਸਕਦੀ ਹੈ।

ਸਪਿਨਰ ਕਰੁਨਾਲ ਪਾਂਡਿਆ ਤੇ ਯੁਜਵੇਂਦਰਾ ਸਿੰਘ ਚਹਿਲ ਨੇ ਚੰਗਾ ਪ੍ਦਰਸ਼ਨ ਕੀਤਾ, ਪਰ ਚਾਈਨਾਮੈਨ ਕੁਲਦੀਪ ਯਾਦਵ ਨੂੰ ਉਤਾਰਿਆ ਜਾ ਸਕਦਾ ਹੈ। ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 80 ਦੌੜਾਂ ਨਾਲ ਹਾਰ ਗਈ ਸੀ। ਪਹਿਲਾ ਮੈਚ ਹਾਰਨ ਮਗਰੋਂ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ, 'ਇਕ ਟੀਮ ਦੇ ਰੂਪ 'ਚ ਅਸੀਂ ਟੀਚੇ ਦਾ ਪਿੱਛਾ ਕਰਨ 'ਚ ਚੰਗੇ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਅਸੀਂ ਹਰ ਟੀਚੇ ਦਾ ਪਿੱਛਾ ਕਰ ਸਕਾਂਗੇ, ਪਰ ਇਸ ਮੈਚ 'ਚ ਨਹੀਂ ਕਰ ਪਾਏ। ਖ਼ੁਦ ਇਕ ਦੌੜ ਬਣਾ ਕੇ ਆਊਟ ਹੋਏ ਰੋਹਿਤ ਮੋਰਚੇ ਤੋਂ ਅਗਵਾਈ ਕਰਨਾ ਚਾਹੁਣਗੇ। ਉਥੇ, ਵਿਸ਼ਵ ਕੱਪ ਟੀਮ 'ਚ ਥਾਂ ਬਣਾਉਣ ਦੀ ਕੋਸ਼ਿਸ਼ 'ਚ ਜੁਟੇ ਰਿਸ਼ਭ ਪੰਤ ਦੀਆਂ ਨਜ਼ਰਾਂ ਵੀ ਵੱਡੀ ਪਾਰੀ ਖੇਡਣ 'ਤੇ ਹੋਣਗੀਆਂ। ਵੇਲਿੰਗਟਨ 'ਚ ਉਹ ਕੁਝ ਖਾਸ ਨਹੀਂ ਕਰ ਸਕੇ ਸਨ ਅਤੇ ਸਪਿਨਰ ਮਿਸ਼ੇਲ ਸੈਂਟਨਰ ਦੀ ਤੇਜ਼ ਯਾਰਕਰ ਗੇਂਦ 'ਤੇ ਬੋਲਡ ਹੋਣ ਤੋਂ ਪਹਿਲਾਂ ਨੌਂ ਗੇਂਦਾਂ 'ਤੇ ਸਿਰਫ ਚਾਰ ਰਨ ਬਣਾਏ ਸਨ। ਆਲ ਰਾਊਂਡਰ ਵਿਜੈ ਸ਼ੰਕਰ ਨੇ 18 ਗੇਂਦਾਂ 'ਚ 27 ਦੌੜਾਂ ਬਣਾਈਆਂ। ਹੁਣ ਵੇਖਣਾ ਹੈ ਕਿ ਉਨ੍ਹਾਂ ਨੂੰ ਇਕ ਹੋਰ ਮੌਕਾ ਮਿਲਦਾ ਹੈ ਜਾਂ ਟੀਮ ਸ਼ੁਭਮਨ ਗਿੱਲ ਨੂੰ ਉਤਾਰਦੀ ਹੈ। ਭਾਰਤ ਨੂੰ ਹਰ ਹਾਲ 'ਚ ਇਸ ਮੈਚ 'ਚ ਜਿੱਤ ਦਰਜ ਕਰਨੀ ਹੋਵੇਗੀ, ਕਿਉਂਕਿ ਇਸ ਮੈਚ 'ਚ ਹਾਰ ਦਾ ਮਤਲਬ ਹੋਵੇਗਾ ਕਿ ਵਨ-ਡੇ ਸੀਰੀਜ਼ 1-4 ਨਾਲ ਗੁਆਉਣ ਵਾਲੀ ਮੇਜਬਾਨ ਟੀਮ ਟੀ-20 ਸੀਰੀਜ਼ ਨੂੰ ਆਪਣੇ ਕਬਜ਼ੇ 'ਚ ਕਰਨ 'ਚ ਸਫਲ ਹੋ ਜਾਵੇਗੀ।

ਉਥੇ, ਕੀਵੀ ਕਪਤਾਨ ਕੇਨ ਵਿਲੀਅਮਸਨ ਪਹਿਲੇ ਮੈਚ ਦੇ ਪ੍ਦਰਸ਼ਨ ਤੋਂ ਬਹੁਤ ਖੁਸ਼ ਹੋਣਗੇ, ਪਰ ਆਤਮਮੁਗਧਤਾ ਤੋਂ ਬਚ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੇ। ਉਨ੍ਹਾਂ ਕਿਹਾ, 'ਇਹ ਸੰਪੂਰਨ ਪ੍ਦਰਸ਼ਨ ਸੀ, ਜੋ ਹਰ ਰੋਜ਼ ਨਹੀਂ ਹੁੰਦਾ। ਉਮੀਦ ਹੈ ਕਿ ਅਸੀਂ ਲੈਅ ਕਾਇਮ ਰੱਖ ਕੇ ਸੀਰੀਜ਼ ਆਪਣੀ ਝੋਲੀ 'ਚ ਪਾਵਾਂਗੇ।' ਪਹਿਲੇ ਮੈਚ 'ਚ ਸੇਈਫਰਟ ਤੇ ਕੋਲਿਨ ਮੁਨਰੋ ਨੇ ਬੈਟ ਤੋਂ ਕਮਾਲ ਵਿਖਾਇਆ, ਜਦਕਿ ਤਜਰਬੇਕਾਰ ਟਿਮ ਸਾਊਦੀ ਨੇ ਇਸ ਮੈਚ 'ਚ ਗੇਂਦ ਨਾਲ ਸ਼ਾਨਦਾਰ ਪ੍ਦਰਸ਼ਨ ਕਰਦੇ ਹੋਏ ਚਾਰ ਓਵਰਾਂ 'ਚ ਸਿਰਫ 17 ਦੌੜਾਂ ਦੇ ਕੇ ਤਿੰਨ ਵਿਕਟ ਆਪਣੇ ਨਾਂ ਕੀਤੇ। ਸਪਿਨਰਾਂ ਈਸ਼ ਸੋਢੀ ਤੇ ਮਿਸ਼ੇਲ ਸੈਂਟਨਰ ਨੇ ਵੀ ਦੋ-ਦੋ ਵਿਕਟ ਆਪਸ 'ਚ ਵੰਡੇ ਸਨ।

ਟੀਮਾਂ :

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਕਰੁਣਾਲ ਪਾਂਡਿਆ, ਕੁਲਦੀਪ ਯਾਦਵ, ਯੁਜਵੇਂਦਰਾ ਸਿੰਘ ਚਹਿਲ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਖਲੀਲ ਅਹਿਮਦ, ਸ਼ੁਭਮਨ ਗਿੱਲ, ਵਿਜੈ ਸ਼ੰਕਰ, ਹਾਰਦਿਕ ਪਾਂਡਿਆ, ਮੁਹੰਮਦ ਸਿਰਾਜ।

ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਡਗ ਬ੍ੇਸਵੇਲ, ਕੋਲਿਨ ਡਿ ਗਰੈਂਡਹੋਮ, ਲਾਕੀ ਫਰਗਯੂਸਨ, ਸਕਾਟ ਕੁੱਗੇਲੇਨ, ਕੋਲਿਨ ਮੁਨਰੋ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ, ਟਿਮ ਸੇਈਫਰਟ, ਈਸ਼ ਸੋਢੀ, ਟਿਮ ਸਾਊਦੀ, ਰਾਸ ਟੇਲਰ, ਬਲੇਅਰ ਟਿਕਨਰ, ਜੇਮਸ ਨੀਸ਼ਮ।