ਜੇਐਨਐਨ, ਨਵੀਂ ਦਿੱਲੀ : Women World Boxing Championship,ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਭਾਰਤ ਦੀ ਨਿਕਹਤ ਜ਼ਰੀਨ ਨੇ ਇਤਿਹਾਸ ਰਚ ਦਿੱਤਾ। ਵੀਰਵਾਰ ਨੂੰ ਹੋਏ ਫਾਈਨਲ ਮੁਕਾਬਲੇ ’ਚ ਉਸ ਨੇ ਜਿੱਤ ਦਰਜ ਕੀਤੀ ਤੇ ਸੋਨੇ ਦਾ ਮੈਡਲ ਆਪਣੇ ਨਾਂ ਕੀਤਾ। 52 ਕਿਲੋਗ੍ਰਾਮ ਭਾਰ ਵਰਗ ’ਚ ਨਿਕਹਤ ਨੇ ਥਾਈਲੈਂਡ ਦੀ ਜਿਟਪੌਂਗ ਜੁਤਾਮਾਸ ਨੂੰ 5-0 ਨਾਲ ਹਰਾ ਦਿੱਤਾ।

ਫਾਈਟ ਦੌਰਾਨ ਨਿਕਹਤ ਜ਼ਰੀਨ ਨੇ ਦਬਦਬਾ ਬਣਾ ਕੇ ਰੱਖਿਆ। ਖਿਡਾਰਨ ਨੇ ਆਪਣੇ ਬਾਊਟ ਦੀ ਸ਼ੁਰੂਆਤ ਵਿਰੋਧੀ ਬਾਕਸਰ ਜਿਟਪੌਂਗ ਜੁਤਾਮਾਸ ਨੂੰ ਰਾਈਟ ਹੈਂਡ ਤੋਂ ਜੈਬ ਮਾਰਦੇ ਹੋਏ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਦੀ ਇਸ ਧੀ ਨੇ ਪਹਿਲੀ ਵਾਰ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਂ ਚਮਕਾਇਆ ਹੈ।

ਹੈਦਰਾਬਾਦ ਨਿਵਾਸੀ 25 ਸਾਲਾ ਮੁੱਕੇਬਾਜ਼ ਨਿਕਹਤ ਨੇ ਇਸ ਜਿੱਤ ਦੇ ਨਾਲ ਆਪਣਾ ਨਾਂ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੀ ਉਸ ਸੂਚੀ ’ਚ ਪੰਜਵੇਂ ਨੰਬਰ ’ਤੇ ਦਰਜ ਕਰ ਦਿੱਤਾ ਹੈ, ਜਿਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਸੋਨੇ ਦਾ ਮੈਡਲ ਜਿੱਤਿਆ ਹੈ। ਨਿਕਹਤ ਤੋਂ ਪਹਿਲਾਂ ਇਹ ਮੁਕਾਬਲਾ ਛੇ ਵਾਰ ਦੀ ਚੈਂਪੀਅਨ ਐਮਸੀ ਮੈਰੀਕਾਮ, ਸਰਿਤਾ ਦੇਵੀ, ਜੇਨੀ ਆਰਏਏ ਤੇ ਲੇਖਾ ਸੀ ਕਰ ਚੁੱਕੀ ਹੈ।

Posted By: Susheel Khanna