ਡਸੇਲਡੋਰਫ (ਪੀਟੀਆਈ) : ਟੋਕੀਓ ਓਲੰਪਿਕ ਦੀ ਤਿਆਰੀ ਵਿਚ ਰੁੱਝੀ ਭਾਰਤੀ ਮਹਿਲਾ ਹਾਕੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ ਤੇ ਮੰਗਲਵਾਰ ਨੂੰ ਜਰਮਨੀ ਨੇ ਉਸ ਨੂੰ ਲਗਾਤਾਰ ਤੀਜੇ ਮੈਚ ਵਿਚ 2-0 ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਬੜ੍ਹਤ ਬਣਾਈ। ਜਰਮਨੀ ਲਈ ਸੋਂਜਾ ਜਿਮੇਰਮੈਨ ਨੇ 26ਵੇਂ ਤੇ ਫਰਾਂਸਿਸਕੋ ਹਾਊਕੇ ਨੇ 42ਵੇਂ ਮਿੰਟ ਵਿਚ ਗੋਲ ਕੀਤੇ। ਚੌਥਾ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ।

Posted By: Susheel Khanna