ਨਵੀਂ ਦਿੱਲੀ (ਪੀਟੀਆਈ) : ਭਾਰਤ ਨੇ ਪੋਲੈਂਡ ਦੇ ਕਿਲਸੇ ਵਿਚ ਚੱਲ ਰਹੀ ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਚੰਗੀ ਸ਼ੁਰੂਆਤ ਕੀਤੀ ਜਦ ਪੂਨਮ (57 ਕਿਲੋਗ੍ਰਾਮ) ਤੇ ਵਿੰਕਾ (60 ਕਿਲੋਗ੍ਰਾਮ) ਨੇ ਆਪਣੇ ਪਹਿਲੇ ਗੇੜ ਦੇ ਮੁਕਾਬਲਿਆਂ ਵਿਚ ਉਲਟ ਅੰਦਾਜ਼ ਵਿਚ ਜਿੱਤ ਦਰਜ ਕਰਦੇ ਹੋਏ ਪ੍ਰਰੀ-ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਪੂਨਮ ਨੇ ਮੰਗਲਵਾਰ ਨੂੰ ਕੋਲੰਬੀਆ ਦੀ ਵਾਲੇਰੀਆ ਮੇਂਦੋਜਾ ਨੂੰ 5-0 ਨਾਲ ਹਰਾਇਆ ਜਦਕਿ ਵਿੰਕਾ ਨੇ ਰੂਸ ਦੀ ਦਾਰੀਆ ਪੇਂਟੇਲੀਵਾ ਨੂੰ 3-2 ਨਾਲ ਮਾਤ ਦੇ ਕੇ ਆਖ਼ਰੀ-16 ਵਿਚ ਪ੍ਰਵੇਸ਼ ਕੀਤਾ। ਪੂਨਮ ਨੇ ਅਗਲੇ ਗੇੜ ਵਿਚ ਹੰਗਰੀ ਦੀ ਬਿਏਟਾ ਵਾਰਗਾ ਨਾਲ ਭਿੜਨਾ ਹੈ ਜਦਕਿ ਵਿੰਕਾ ਦਾ ਸਾਹਮਣਾ ਕਜ਼ਾਕਿਸਤਾਨ ਦੀ ਜੁਲਦਿਜ ਖਾਯਾਖਮੇਤੋਵਾ ਨਾਲ ਹੋਵੇਗਾ। ਭਾਰਤ ਇਸ ਟੂਰਨਾਮੈਂਟ ਵਿਚ 20 ਮੈਂਬਰੀ ਟੀਮ ਨਾਲ ਉਤਰਿਆ ਹੈ ਜਿਸ ਵਿਚ 10 ਮਰਦ ਤੇ ਇੰਨੀਆਂ ਹੀ ਮਹਿਲਾ ਮੁੱਕੇਬਾਜ਼ ਸ਼ਾਮਲ ਹਨ। ਮਹਿਲਾ ਟੀਮ ਵਿਚ 2019 ਏਸ਼ਿਆਈ ਯੁਵਾ ਖੇਡਾਂ ਦੀ ਚੈਂਪੀਅਨ ਨਾਓਰੇਮ ਬੇਬੀਰੋਜੀਸਾਨਾ ਚਾਨੂ (51 ਕਿਲੋਗ੍ਰਾਮ), ਸਨਾਮਾਚਾ ਚਾਨੂ (75 ਕਿਲੋਗ੍ਰਾਮ), ਅਲਫੀਆ ਪਠਾਨ (+81 ਕਿਲੋਗ੍ਰਾਮ) ਤੇ ਅਰੁੰਧਤੀ ਚੌਧਰੀ (69 ਕਿਲੋਗ੍ਰਾਮ) ਤੋਂ ਇਲਾਵਾ ਗੀਤਿਕਾ (48 ਕਿਲੋਗ੍ਰਾਮ), ਅਰਸ਼ੀ ਖਾਨਮ (54 ਕਿਲੋਗ੍ਰਾਮ), ਨਿਸ਼ਾ (64 ਕਿਲੋਗ੍ਰਾਮ) ਤੇ ਖ਼ੁਸ਼ੀ (81 ਕਿਲੋਗ੍ਰਾਮ) ਸ਼ਾਮਲ ਹਨ।

ਚੋਂਗਥਾਮ ਤੇ ਅੰਕਿਤ ਕਰਨਗੇ ਅਗਵਾਈ

ਮਰਦ ਵਰਗ ਵਿਚ ਭਾਰਤ ਦੀ ਚੁਣੌਤੀ ਦੀ ਅਗਵਾਈ ਏਸ਼ਿਆਈ ਯੁਵਾ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਅੰਕਿਤ ਨਰਵਾਲ (64 ਕਿਲੋਗ੍ਰਾਮ) ਤੇ ਏਸ਼ਿਆਈ ਜੂਨੀਅਰ ਚੈਂਪੀਅਨ ਚੋਂਗਥਾਮ ਵਿਸ਼ਵਾਮਿੱਤਰ (49 ਕਿਲੋਗ੍ਰਾਮ) ਕਰਨਗੇ। ਟੀਮ ਦੇ ਹੋਰ ਮਰਦ ਮੈਂਬਰ ਵਿਕਾਸ (52 ਕਿਲੋਗ੍ਰਾਮ), ਸਚਿਨ (56 ਕਿਲੋਗ੍ਰਾਮ), ਆਕਾਸ਼ ਗੋਰਖਾ (60 ਕਿਲੋਗ੍ਰਾਮ), ਸੁਮਿਤ (69 ਕਿਲੋਗ੍ਰਾਮ), ਮਨੀਸ਼ (75 ਕਿਲੋਗ੍ਰਾਮ), ਵਿਨੀਤ (81 ਕਿਲੋਗ੍ਰਾਮ), ਵਿਸ਼ਾਲ ਗੁਪਤਾ (91 ਕਿਲੋਗ੍ਰਾਮ) ਤੇ ਜੁਗਨੂ (+91 ਕਿਲੋਗ੍ਰਾਮ ਹਨ।