ਐਡੀਲੇਡ (ਪੀਟੀਆਈ) : ਭਾਰਤ ਨੂੰ ਐਤਵਾਰ ਨੂੰ ਇੱਥੇ ਪੰਜਵੇਂ ਤੇ ਆਖ਼ਰੀ ਹਾਕੀ ਟੈਸਟ ਵਿਚ ਆਸਟ੍ਰੇਲੀਆ ਖ਼ਿਲਾਫ਼ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਸ ਨੇ ਪੰਜ ਮੈਚਾਂ ਦੀ ਸੀਰੀਜ਼ 1-4 ਨਾਲ ਗੁਆ ਦਿੱਤੀ। ਟਾਮ ਵਿਕਹੈਮ (ਦੂਜੇ ਤੇ 17ਵੇਂ ਮਿੰਟ) ਨੇ ਆਸਟ੍ਰੇਲੀਆ ਲਈ ਦੋ ਗੋਲ ਕੀਤੇ ਜਦਕਿ ਏਰੇਨ ਜੇਲਵਸਕੀ (30ਵੇਂ ਮਿੰਟ), ਜੈਕਬ ਐਂਡਰਸਨ (40ਵੇਂ ਮਿੰਟ) ਤੇ ਜੈਕ ਵੇਟਨ (54ਵੇਂ ਮਿੰਟ) ਨੇ ਵੀ ਮੇਜ਼ਬਾਨ ਟੀਮ ਵੱਲੋਂ ਇਕ-ਇਕ ਗੋਲ ਕੀਤਾ। ਭਾਰਤ ਲਈ ਕਪਤਾਨ ਹਰਮਨਪ੍ਰਰੀਤ ਸਿੰਘ (24ਵੇਂ ਤੇ 60ਵੇਂ ਮਿੰਟ) ਨੇ ਦੋ ਜਦਕਿ ਅਮਿਤ ਰੋਹੀਦਾਸ (34ਵੇਂ ਮਿੰਟ) ਤੇ ਸੁਖਜੀਤ ਸਿੰਘ (55ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਭਾਰਤ ਨੇ ਸ਼ੁਰੂਆਤੀ ਦੋ ਮੈਚ 4-5 ਤੇ 4-7 ਨਾਲ ਗੁਆਉਣ ਤੋਂ ਬਾਅਦ ਤੀਜਾ ਮੈਚ 4-3 ਨਾਲ ਜਿੱਤਿਆ ਸੀ। ਚੌਥੇ ਮੈਚ ਵਿਚ ਮਹਿਮਾਨ ਟੀਮ ਨੂੰ 1-5 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ ਸੀ।
IND vs Australia Hockey: ਆਖ਼ਰੀ ਮੈਚ 'ਚ ਵੀ ਆਸਟ੍ਰੇਲੀਆ ਹੱਥੋਂ ਹਾਰੀ ਭਾਰਤ ਦੀ ਹਾਕੀ ਟੀਮ
Publish Date:Sun, 04 Dec 2022 11:32 PM (IST)

- # Hockey India
- # IND vs Australia
- # Hockey
- # Indian
- # hockey team
- # lost
- # Australia
- # sports news