ਨਵੀਂ ਦਿੱਲੀ (ਜੇਐੱਨਐੱਨ) : ਪ੍ਰਧਾਨ ਮੰਤਰੀ ਵੱਲੋਂ ਫਿੱਟ ਇੰਡੀਆ ਮੁਹਿੰਮ ਦੀ ਸ਼ੁਰੂਆਤ ਕਰਨ ਨਾਲ ਖਿਡਾਰੀ ਬਹੁਤ ਖ਼ੁਸ਼ ਹਨ। ਉਹ ਚਾਹੁੰਦੇ ਹਨ ਕਿ ਦੇਸ਼ ਦਾ ਹਰ ਨਾਗਰਿਕ ਫਿੱਟ ਰਹੇ। ਭਾਰਤ ਦੇ ਚੋਟੀ ਦੇ ਬੈਡਮਿੰਟਨ ਡਬਲਜ਼ ਖਿਡਾਰੀ ਮਨੂ ਅੱਤਰੀ ਦਾ ਵੀ ਇਹੀ ਮੰਨਣਾ ਹੈ। ਉਨ੍ਹਾਂ ਨੇ ਕਿਹਾ ਕਿ ਫਿੱਟ ਰਹਿਣ ਨਾਲ ਆਤਮਵਿਸ਼ਵਾਸ ਵਧਦਾ ਹੈ। ਬੈਡਮਿੰਟਨ ਖਿਡਾਰੀ ਹੋਣ ਵਜੋਂ ਮਨੂ ਮੰਨਦੇ ਹਨ ਕਿ ਜੇ ਫਿੱਟਨੈੱਸ ਚੰਗੀ ਹੈ ਤਾਂ ਤੁਹਾਡੀ ਖੇਡ ਵਿਚ ਸਪੀਡ ਰਹੇਗੀ। ਤੁਸੀਂ ਟ੍ਰੇਨਿੰਗ ਵਿਚ ਆਪਣਾ 100 ਫ਼ੀਸਦੀ ਦੇ ਸਕੋਗੇ ਤੇ ਜ਼ਿਆਦਾ ਤੋਂ ਜ਼ਿਆਦਾ ਮੈਚ ਤੁਸੀਂ ਖੇਡ ਸਕਦੇ ਹੋ। ਮਨੂ ਨੇ ਕਿਹਾ ਕਿ ਫਿਟਨੈੱਸ ਨਾਲ ਤੁਹਾਡਾ ਮਨੋਬਲ ਉੱਚਾ ਰਹਿੰਦਾ ਹੈ ਤੇ ਤੁਹਾਨੂੰ ਪ੍ਰਰੇਰਣਾ ਮਿਲਦੀ। ਇਹੀ ਨਹੀਂ ਤੁਸੀਂ ਜੇ ਫਿੱਟ ਰਹੋਗੇ ਤਾਂ ਚੰਗੇ ਦਿਖਾਈ ਦੇਵੋਗੇ। ਉਨ੍ਹਾਂ ਨੇ ਕਿਹਾ ਕਿ ਮੈਂ ਤਿੰਨ ਸੈਸ਼ਨਾਂ ਵਿਚ ਆਪਣਾ ਅਭਿਆਸ ਤੇ ਕਸਰਤ ਕਰਦਾ ਹਾਂ। ਮਨੂ ਸਵੇਰੇ ਛੇ ਤੋਂ ਸਾਢੇ ਅੱਠ ਵਜੇ ਤਕ, ਫਿਰ ਸਵੇਰੇ 10 ਵਜੇ ਤੋਂ 12 ਵਜੇ ਤਕ ਤੇ ਸ਼ਾਮ ਚਾਰ ਵਜੇ ਤੋਂ ਸਾਢੇ ਸੱਤ ਵਜੇ ਤਕ ਤਿੰਨ ਸੈਸ਼ਨਾਂ ਵਿਚ ਅਭਿਆਸ ਤੇ ਕਸਰਤ ਕਰਦੇ ਹਨ।