style="text-align: justify;"> ਹਾਂਗਕਾਂਗ (ਪੀਟੀਆਈ) : ਸਟਾਰ ਭਾਰਤੀ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਸ਼ੁੱਕਰਵਾਰ ਨੂੰ ਇੱਥੇ ਚੀਨ ਦੇ ਪੰਜਵਾਂ ਦਰਜਾ ਹਾਸਲ ਚੇਨ ਲੋਂਗ ਦੇ ਸੱਟ ਕਾਰਨ ਲਾਂਭੇ ਹੋਣ ਨਾਲ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਰਦ ਸਿੰਗਲਜ਼ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਵਿਸ਼ਵ ਵਿਚ 13ਵੇਂ ਨੰਬਰ 'ਤੇ ਕਾਬਜ ਸ਼੍ਰੀਕਾਂਤ ਤਦ ਇਕ ਗੇਮ ਨਾਲ ਅੱਗੇ ਚੱਲ ਰਹੇ ਸਨ ਜਦ ਲੋਂਗ ਨੇ ਮੈਂਚ ਤੋਂ ਹਟਣ ਦਾ ਫ਼ਾਸਲਾ ਕੀਤਾ। ਇਸ ਨਾਲ ਭਾਰਤੀ ਸ਼ਟਲਰ ਬੀਡਬਲਯੂਐੱਫ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਆਖ਼ਰੀ ਚਾਰ ਵਿਚ ਪੁੱਜਣ ਵਿਚ ਸਫਲ ਰਿਹਾ। ਸ਼੍ਰੀਕਾਂਤ ਨੇ ਪਹਿਲੀ ਗੇਮ ਸਿਰਫ਼ 15 ਮਿੰਟ ਵਿਚ 21-13 ਨਾਲ ਜਿੱਤੀ ਸੀ।

ਇਸ ਤੋਂ ਬਾਅਦ ਲੋਂਗ ਅੱਗੇ ਨਹੀਂ ਖੇਡ ਸਕੇ। ਇਹ ਸ਼੍ਰੀਕਾਂਤ ਦੀ ਚੀਨੀ ਸ਼ਟਲਰ ਖ਼ਿਲਾਫ਼ ਦੂਜੀ ਜਿੱਤ ਹੈ। ਸ਼੍ਰੀਕਾਂਤ ਇਸ ਟੂਰਨਾਮੈਂਟ ਵਿਚ ਇਕੱਲੇ ਭਾਰਤੀ ਬਚੇ ਹਨ।