ਨਵੀਂ ਦਿੱਲੀ : ਵਿਸ਼ਵ ਯੁਵਾ ਕਾਂਸੇ ਦਾ ਮੈਡਲ ਜੇਤੂ ਵਿਸ਼ਵਾਮਿੱਤਰ ਚੋਂਗਥਾਮ (51 ਕਿਲੋਗ੍ਰਾਮ) ਸਮੇਤ ਭਾਰਤ ਦੇ ਤਿੰਨ ਮੁੱਕੇਬਾਜ਼ ਦੁਬਈ ਵਿਚ ਚੱਲ ਰਹੀ ਏਸ਼ਿਆਈ ਯੁਵਾ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜ ਗਏ। ਚੋਂਗਥਾਮ ਤੋਂ ਇਲਾਵਾ ਸੁਰੇਸ਼ ਵਿਸ਼ਵਨਾਥ (48 ਕਿਲੋਗ੍ਰਾਮ) ਤੇ ਜੈਦੀਪ ਰਾਵਤ (57 ਕਿਲੋਗ੍ਰਾਮ) ਨੇ ਵੀ ਫਾਈਨਲ ਵਿਚ ਥਾਂ ਬਣਾਈ ਹਾਲਾਂਕਿ ਲਾਸ਼ੂ ਯਾਦਵ (70 ਕਿਲੋਗ੍ਰਾਮ) ਤੇ ਦੀਪਕ (75 ਕਿਲੋਗ੍ਰਾਮ) ਨੂੰ ਕਾਂਸੇ ਦੇ ਮੈਡਲ ਨਾਲ ਸਬਰ ਕਰਨਾ ਪਿਆ।