Tokyo Olympics 24 July : ਟੋਕੀਓ ਓਲੰਪਿਕ-2020 ਖੇਲ ਮਹਾਕੁੰਭ ਦੇ ਦੂਜੇ ਦਿਨ ਅੱਜ 24 ਜੁਲਾਈ ਨੂੰ ਭਾਰਤੀ ਖਿਡਾਰੀਆਂ ਦੇ ਕਈ ਅਹਿਮ ਮੁਕਾਬਲੇ ਹਨ। ਸਭ ਤੋਂ ਪਹਿਲੀ ਖੁਸ਼ਖਬਰੀ ਟੈਨਿਸ ਖਿਡਾਰੀ ਸੁਮਿਤ ਨਾਗਲ ਵੱਲੋਂ ਮਿਲੀ ਹੈ। ਸੁਮਿਤ ਨਾਗਲ ਨੇ 6-4 ਨਾਲ ਪਹਿਲਾਂ ਸੈੱਟ ਜਿੱਤ ਲਿਆ ਹੈ। ਜ਼ਿਕਰਯੋਗ ਹੈ ਕਿ ਸੁਮਿਤ ਨਾਗਲ 1996 ਤੋਂ ਬਾਅਦ ਓਲੰਪਿਕ 'ਚ ਮੈਨਜ਼ ਸਿੰਗਲ 'ਚ ਇਕ ਸੈੱਟ ਜਿੱਤਣ ਵਾਲੀ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਲਿਏਂਡਰ ਪੇਸ ਨੇ ਅਜਿਹਾ ਕੀਤਾ ਸੀ। ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਟੋਕੀਓ ਓਲੰਪਿਕ ਪੁਰਸ਼ ਏਕਲ ਵਰਗ ਦੇ ਪਹਿਲੇ ਦੌਰ 'ਚ ਉਜਬੇਕਿਸਤਾਨ ਦੇ ਡੇਨਿਸ ਇਸਤੋਮਿਨ ਨਾਲ ਖੇਡ ਰਹੇ ਸੀ ਤੇ ਉਨ੍ਹਾਂ ਨੂੰ ਮਾਤ ਦਿੱਤੀ ਹੈ। ਨਾਗਲ ਨੇ ਬੀਤੇ ਹਫ਼ਤੇ ਹੀ ਓਲੰਪਿਕ ਲਈ ਕੁਆਲੀਫਾਈ ਕੀਤਾ। ਵੀਰਵਾਰ ਨੂੰ ਕੱਢੇ ਗਏ ਡਰਾਅ ਮੁਤਾਬਕ ਪਹਿਲੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਹੇਠਲੀ ਰੈਂਕਿੰਗ ਵਾਲੇ ਇਸਤੋਮਿਨ ਨਾਲ ਹੋਇਆ। ਵਿਸ਼ਵ ਰੈਂਕਿੰਗ 'ਚ 160ਵੇਂ ਸਥਾਨ 'ਤੇ ਕਾਬਜ ਨਾਗਲ ਅਗਲੇ ਦੌਰ 'ਚ ਦੂਜੀ ਜਿੱਤ ਹਾਸਲ ਕਰਨ ਲਈ ਰੂਸ ਦੇ ਦਾਨਿਲ ਮੇਦਵੇਦੇਵ ਨਾਲ ਖੇਡ ਸਕਦੇ ਹਨ।

Posted By: Ravneet Kaur