style="text-align: justify;"> ਮਿਲਾਨ (ਏਐੱਫਪੀ) : ਇਟਾਲੀਅਨ ਫੁੱਟਬਾਲ ਲੀਗ ਸੀਰੀ-ਏ ਵਿਚ ਏਸੀ ਮਿਲਾਨ ਨੇ ਸ਼ਨਿਚਰਵਾਰ ਨੂੰ ਕਾਗਲਿਅਰੀ ਨੂੰ 2-0 ਨਾਲ ਹਰਾ ਦਿੱਤਾ। ਇਸ ਦੌਰਾਨ ਏਸੀ ਮਿਲਾਨ ਵਿਚ ਵਾਪਸੀ ਕਰਨ ਵਾਲੇ ਜਲਾਟਨ ਇਬਰਾਹਿਮੋਵਿਕ ਨੂੰ ਪਹਿਲੀ ਵਾਰ ਸ਼ੁਰੂਆਤੀ ਲਾਈਨਅਪ ਵਿਚ ਸ਼ਾਮਲ ਕੀਤਾ ਗਿਆ ਤੇ ਉਨ੍ਹਾਂ ਨੇ ਇਸ ਦਾ ਜਸ਼ਨ ਇਕ ਸ਼ਾਨਦਾਰ ਗੋਲ ਰਾਹੀਂ ਮਨਾਇਆ। ਏਸੀ ਮਿਲਾਨ ਲਈ ਰਾਫੇਲ ਲਿਓ ਨੇ 46ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਉਥੇ ਅੱਠ ਸਾਲ ਬਾਅ ਦਏਸੀ ਮਿਲਾਨ ਵਿਚ ਵਾਪਸੀ ਕਰਨ ਵਾਲੇ ਇਬਰਾਹਿਮੋਵਿਕ ਨੇ 64ਵੇਂ ਮਿੰਟ ਵਿਚ ਵਾਪਸੀ ਤੋਂ ਬਾਅਦ ਪਹਿਲਾ ਗੋਲ ਕੀਤਾ।


ਲਾਜੀਓ ਨੇ ਨਾਪੋਲੀ ਨੂੰ 1-0 ਨਾਲ ਹਰਾਇਆ

ਸੀਰੀ-ਏ ਦੇ ਹੋਰ ਮੁਕਾਬਲਿਆਂ ਵਿਚ ਲਾਜੀਓ ਨੇ ਨਾਪੋਲੀ ਨੂੰ 1-0 ਨਾਲ ਹਰਾ ਦਿੱਤਾ ਜਦਕਿ ਇੰਟਰ ਮਿਲਾਨ ਨੂੰ ਅਟਲਾਂਟਾ ਖ਼ਿਲਾਫ਼ 1-1 ਨਾਲ ਡਰਾਅ ਖੇਡਣਾ ਪਿਆ।