ਨਵੀਂ ਦਿੱਲੀ : ਟੋਕੀਓ ਓਲੰਪਿਕ ਦੇ ਸਿਲਵਰ ਮੈਡਲ ਜੇਤੂ ਭਾਰਤੀ ਭਲਵਾਨ ਰਵੀ ਦਹੀਆ ਨੇ ਕਿਹਾ ਹੈ ਕਿ ਉਹ ਜਲਦੀ ਹੀ ਮੈਟ 'ਤੇ ਵਾਪਸੀ ਕਰਨਗੇ। ਹਰਿਆਣਾ ਦੇ ਰਵੀ ਕਈ ਪ੍ਰਰੋਗਰਾਮਾਂ ਵਿਚ ਰੁੱਝੇ ਰਹਿਣ ਤੋਂ ਬਾਅਦ ਠੀਕ ਤਰ੍ਹਾਂ ਆਪਣੀ ਸਿਖਲਾਈ ਸ਼ੁਰੂ ਨਹੀਂ ਕਰ ਸਕੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੋਂ ਬਾਅਦ ਉਹ ਆਪਣੀ ਸਿਖਲਾਈ ਚੰਗੀ ਤਰ੍ਹਾਂ ਸ਼ੁਰੂ ਕਰਨਗੇ।

ਸੁਸ਼ੀਲ ਕੁਮਾਰ ਹੁਣ ਵੀ ਹਨ ਸਰਬੋਤਮ : ਬਜਰੰਗ

ਨਵੀਂ ਦਿੱਲੀ : ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜੇਤੂ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਜੇਲ੍ਹ ਵਿਚ ਬੰਦ ਭਲਵਾਨ ਸੁਸ਼ੀਲ ਕੁਮਾਰ ਹੁਣ ਵੀ ਭਾਰਤ ਦੇ ਸਰਬੋਤਮ ਭਲਵਾਨ ਹਨ ਕਿਉਂਕਿ ਉਨ੍ਹਾਂ ਨੇ ਓਲੰਪਿਕ ਖੇਡਾਂ ਵਿਚ ਮੈਡਲ ਜਿੱਤ ਕੇ 56 ਸਾਲਾਂ ਦਾ ਸੋਕਾ ਖ਼ਤਮ ਕਰ ਕੇ ਦੇਸ਼ ਵਿਚ ਭਲਵਾਨੀ ਨੂੰ ਨਵਾਂ ਜੀਵਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸੁਸ਼ੀਲ ਕੁਮਾਰ ਤੋਂ ਬਿਹਤਰ ਭਲਵਾਨ ਕਿਸੇ ਨੂੰ ਨਹੀਂ ਮੰਨਦਾ।