ਨਵੀਂ ਦਿੱਲੀ, ਆਨਲਾਈਨ ਡੈਸਕ : ਰਾਸ਼ਟਰਮੰਡਲ ਖੇਡਾਂ 2022 ਦਾ ਅੱਜ ਆਖ਼ਰੀ ਦਿਨ ਹੈ ਅਤੇ ਟੀਮ ਇੰਡੀਆ ਆਪਣੀ ਤਗਮਾ ਸੂਚੀ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਹੁਣ ਤਕ 10 ਦਿਨਾਂ ਵਿਚ ਭਾਰਤੀ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦੇ ਪ੍ਰਦਰਸ਼ਨ ’ਤੇ 18 ਸੋਨੇ ਸਮੇਤ ਕੁੱਲ 55 ਤਗਮੇ ਜਿੱਤੇ ਹਨ। ਅੱਜ ਖੇਡਾਂ ਦੇ ਆਖ਼ਰੀ ਦਿਨ ਭਾਰਤ ਨੂੰ ਬੈਡਮਿੰਟਨ, ਟੇਬਲ ਟੈਨਿਸ ਅਤੇ ਹਾਕੀ ਵਿੱਚੋਂ ਤਗਮੇ ਦੀ ਉਮੀਦ ਹੈ।

ਭਾਰਤ ਲਈ ਇਹ ਰਾਸ਼ਟਰਮੰਡਲ ਖੇਡਾਂ ਹੁਣ ਤਕ ਵੇਟਲਿਫਟਿੰਗ, ਕੁਸ਼ਤੀ ਅਤੇ ਮੁੱਕੇਬਾਜ਼ੀ ਵਿਚ ਸ਼ਾਨਦਾਰ ਰਹੀਆਂ ਹਨ। ਉਮੀਦ ਅਨੁਸਾਰ ਸਾਰੇ ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਦੇਸ਼ ਲਈ ਤਗਮੇ ਜਿੱਤੇ। ਈਵੈਂਟ ਦੇ ਆਖ਼ਰੀ ਦਿਨ ਵੀ ਨਜ਼ਰਾਂ ਭਾਰਤੀ ਖਿਡਾਰੀਆਂ ’ਤੇ ਹੋਣਗੀਆਂ। ਹਾਕੀ ’ਚ ਪੁਰਸ਼ ਟੀਮ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਣਾ ਹੈ, ਜਿੱਥੇ ਸੋਨ ਤਗਮੇ ਲਈ ਮੁਕਾਬਲਾ ਹੋਵੇਗਾ। ਉਥੇ ਹੀ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਬੈਡਮਿੰਟਨ ਸਿੰਗਲਜ਼ ’ਚ ਸੋਨ ਤਗਮਾ ਦੇਸ਼ ਦੀ ਝੋਲੀ ’ਚ ਪਾਉਣ ਦੀ ਉਮੀਦ ਨਾਲ ਖੇਡੇਗੀ।

ਬੈਡਮਿੰਟਨ

ਮਹਿਲਾ ਸਿੰਗਲਜ਼ ਗੋਲਡ ਮੈਡਲ ਮੈਚ (ਪੀਵੀ ਸਿੰਧੂ) : ਦੁਪਹਿਰ 1:20 ਵਜੇ

ਪੁਰਸ਼ ਸਿੰਗਲ ਗੋਲਡ ਮੈਡਲ ਮੈਚ (ਲਕਸ਼ਯ ਸੇਨ) ਦੁਪਹਿਰ 2:10 ਵਜੇ

ਪੁਰਸ਼ ਡਬਲਜ਼ ਗੋਲਡ ਮੈਡਲ ਮੈਚ (ਸਾਤਵਿਕ ਸਾਈਂਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ) ਦੁਪਹਿਰ 3:00 ਵਜੇ

ਹਾਕੀ

ਭਾਰਤ ਬਨਾਮ ਆਸਟ੍ਰੇਲੀਆ ਪੁਰਸ਼ ਹਾਕੀ ਫਾਈਨਲ (ਸ਼ਾਮ 5:00 ਵਜੇ)

ਟੇਬਲ ਟੈਨਿਸ

ਪੁਰਸ਼ ਸਿੰਗਲਜ਼ ਦਾ ਕਾਂਸੀ ਦਾ ਤਗਮਾ ਮੈਚ : ਜੀ ਸਾਥੀਆਨ ਦੁਪਹਿਰ 3:35 ਵਜੇ

ਪੁਰਸ਼ ਸਿੰਗਲ ਸੋਨ ਤਗਮਾ ਮੈਚ : ਅਚੰਤਾ ਸ਼ਰਤ ਕਮਲ ਸ਼ਾਮ 4:25 ਵਜੇ

ਸਮਾਪਤੀ ਸਮਾਰੋਹ

ਭਾਰਤੀ ਸਮੇਂ ਅਨੁਸਾਰ ਰਾਤ 00:30 ਵਜੇ ਤੋਂ।

Posted By: Harjinder Sodhi