ਨਵੀਂ ਦਿੱਲੀ, ਪੀਟੀਆਈ : ਭਾਰਤੀ ਫੁੱਟਬਾਲਰ ਸੁਨੀਲ ਛੇਤਰੀ ਨੇ ਕੌਮਾਂਤਰੀ ਪੱਧਰ 'ਤੇ ਗੋਲ ਕਰਨ ਦੀ ਗਿਣਤੀ ਦੇ ਮਾਮਲੇ 'ਚ ਇਸ ਖੇਡ ਦੇ ਮਹਾਨ ਖਿਡਾਰੀਆਂ 'ਚ ਸ਼ਾਮਲ ਬ੍ਰਾਜ਼ੀਲ ਦੇ ਪੇਲੇ ਦੀ ਬਰਾਬਰੀ ਕਰਨ ਤੋਂ ਬਾਅਦ ਉਮੀਦ ਪ੍ਰਗਟਾਈ ਕਿ ਉਹ ਨਜ਼ਦੀਕੀ ਭਵਿੱਖ 'ਚ ਦੇਸ਼ ਲਈ ਖੇਡਣਾ ਤੇ ਗੋਲ ਕਰਨਾ ਜਾਰੀ ਰੱਖਣਗੇ।

37 ਸਾਲ ਦੇ ਛੇਤਰੀ ਨੇ ਸੈਫ ਚੈਂਪੀਅਨਸ਼ਿਪ 'ਚ ਨੇਪਾਲ ਖ਼ਿਲਾਫ਼ 83ਵੇਂ ਮਿੰਟ 'ਚ ਗੋਲ ਕਰ ਕੇ ਭਾਰਤ ਨੂੰ 1-0 ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਟੂਰਨਾਮੈਂਟ 'ਚ ਟੀਮ ਦੀ ਇਹ ਤਿੰਨ ਮੈਚਾਂ 'ਚ ਪਹਿਲੀ ਜਿੱਤ ਹੈ ਜਿਸ ਨਾਲ ਉਹ ਮੁਕਾਬਲੇ 'ਚ ਬਣੀ ਹੋਈ ਹੈ। ਛੇਤਰੀ ਦਾ ਇਹ 77ਵਾਂ ਕਮੌਂਤਰੀ ਗੋਲ ਹੈ, ਜਿਸ ਨਾਲ ਉਨ੍ਹਾਂ ਪੇਲੇ ਦੀ ਬਰਾਬਰੀ ਕੀਤੀ। ਇਸ ਗੋਲ ਨਾਲ ਹੀ ਭਾਰਤ ਲਈ 123 ਮੈਚ ਖੇਡ ਚੁੱਕੇ ਛੇਤਰੀ ਸਰਗਰਮ ਫੁੱਟਬਾਲ ਖਿਡਾਰੀਆਂ 'ਚ ਸੰਯੁਕਤ ਅਰਬ ਅਮੀਰਾਤ ਦੇ ਅਲੀ ਮਬਖੌਤ ਨਾਲ ਸਾਂਝੇ ਤੌਰ 'ਤੇ ਤੀਸਰੇ ਨੰਬਰ 'ਤੇ ਹਨ। ਉਨ੍ਹਾਂ ਤੋਂ ਵੱਧ ਗੋਲ ਕ੍ਰਿਸਟਿਆਨੋ ਰੋਨਾਲਡੋ (112) ਤੇ ਲਿਓਨ ਮੈਸੀ (79) ਦੇ ਨਾਂ ਹਨ। ਭਾਰਤੀ ਕਪਤਾਨ ਛੇਤਰੀ ਨੇ ਕਿਹਾ ਕਿ ਨਿੱਜੀ ਤੌਰ 'ਤੇ ਮੈਂ ਅੰਕੜਿਆਂ ਤੇ ਉਪਲਬਧੀਆਂ ਦਾ ਬਹੁਤ ਵੱਡਾ ਪ੍ਰਸ਼ੰਸਕ ਨਹੀਂ ਹਾਂ ਪਰ ਮੈਨੂੰ ਗਲਤ ਨਾ ਸਮਝੋ, ਮੈਂ ਜੋ ਕੁਝ ਵੀ ਹਾਸਲ ਕੀਤਾ ਹੈ ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ। ਮੇਰੇ ਲਈ ਹਾਲਾਂਕਿ ਟੀਮ ਲਈ ਜਿੱਤ ਹਾਸਲ ਕਰਨਾ, ਭਾਵੇਂ ਉਹ ਦੇਸ਼ ਲਈ ਹੋਵੇ ਜਾਂ ਕਲੱਬ ਲਈ, ਤੋਂ ਵੱਡਾ ਕੁਝ ਵੀ ਨਹੀਂ ਹੈ।

ਵਿਸ਼ਵ ਕੱਪ ਕੁਆਲੀਫਾਇਰਜ਼ 'ਚ ਅਰਜਨਟੀਨਾ ਜਿੱਤਿਆ, ਬ੍ਰਾਜ਼ੀਲ ਨੇ ਖੇਡਿਆ ਡਰਾਅ

ਸਾਓ ਪਾਓਲੋ (ਏਪੀ) : ਸੁਪਰਸਟਾਰ ਸਟ੍ਰਾਈਕਰ ਲਿਓਨ ਮੈਸੀ ਦੇ ਸ਼ੁਰੂ 'ਚ ਕੀਤੇ ਗਏ ਗੋਲ ਨਾਲ ਲੀਡ ਬਣਾਉਣ ਵਾਲੇ ਅਰਜਨਟੀਨਾ ਨੇ ਦੱਖਣੀ ਅਮਰੀਕੀ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ 'ਚ ਉਰੂਗਵੇ ਨੂੰ 3-0 ਨਾਲ ਹਰਾਇਆ ਜਦੋਂ ਕਿ ਕੋਲੰਬੀਆ ਨੇ ਬਿਨਾਂ ਗੋਲ ਦੇ ਡਰਾਅ ਖੇਡਿਆ ਜਿਸ ਨਾਲ ਉਸ ਦੀ ਲਗਾਤਾਰ ਨੌਂ ਜਿੱਤ ਦੀ ਮੁਹਿੰਮ ਵੀ ਰੁਕ ਗਈ।

ਏਮਬਾਪੇ ਦੇ ਗੋਲ ਨਾਲ ਫਰਾਂਸ ਨੇ ਯੂਏਫਾ ਨੇਸ਼ਨਜ਼ ਲੀਗ ਦਾ ਖ਼ਿਤਾਬ ਜਿੱਤਿਆ

ਮਿਲਾਨ (ਏਪੀ) : ਸਟਾਰ ਫੁੱਟਬਾਲਰ ਕਾਯਲੀਅਨ ਐਮਬਾਪੇ ਦੇ ਫ਼ੈਸਲਾਕੁੰਨ ਗੋਲ ਦੀ ਮਦਦ ਨਾਲ ਫਰਾਂਸ ਨੇ ਐਤਵਾਰ ਨੂੰ ਫਾਈਨਲ 'ਚ ਸਪੇਨ ਨੂੰ 2-1 ਨਾਲ ਹਰਾ ਕੇ ਯੂਏਫਾ ਨੇਸ਼ਨਜ਼ ਲੀਗ ਦਾ ਖ਼ਿਤਾਬ ਜਿੱਤ ਲਿਆ।