ਬਰਲਿਨ (ਏਜੰਸੀ) : ਨਾਰਵੇ ਦੇ ਉਭਰਦੇ ਹੋਏ ਸਟਾਰ ਇਰਲਿੰਗ ਬ੍ਰਾਊਟ ਹਾਲੈਂਡ ਨੇ ਬਦਲ ਦੇ ਤੌਰ 'ਤੇ ਉਤਰਦੇ ਹੋਏ ਜਰਮਨ ਫੁੱਟਬਾਲ ਲੀਗ ਬੁਡਿਸ਼ਲੀਗਾ ਵਿਚ ਆਪਣੇ ਕਲੱਬ ਬੋਰੂਸਿਆ ਡੋਟਰਮੰਡ ਲਈ ਸਿਰਫ਼ 20 ਮਿੰਟਾਂ ਦੇ ਅੰਦਰ ਸ਼ਾਨਦਾਰ ਹੈਟਿ੍ਕ ਲਗਾਈ। ਸ਼ੁਰੂਆਤੀ ਮੈਚ ਵਿਚ ਹਾਲੈਂਡ (59ਵੇਂ, 70ਵੇਂ, 79ਵੇਂ ਮਿੰਟ) ਦੀ ਇਸ ਹੈਟਿ੍ਕ ਦੇ ਦਮ 'ਤੇ ਡੋਟਰਮੰਡ ਨੇ ਅਗਸਬਰਗ ਨੂੰ 5-3 ਨਾਲ ਮਾਤ ਦਿੱਤੀ। ਪਿਛਲੇ ਮਹੀਨੇ ਜਰਮਨ ਲੀਗ ਕਲੱਬ ਨਾਲ ਜੁੜੇ 19 ਸਾਲ ਹਾਲੈਂਡ ਜਦ ਇਸ ਮੁਕਾਬਲੇ ਦੇ 56ਵੇਂ ਮਿੰਟ ਵਿਚ ਬਦਲ ਦੇ ਤੌਰ 'ਤੇ ਉਤਰੇ ਤਾਂ ਉਨ੍ਹਾਂ ਦੀ ਟੀਮ 1-3 ਨਾਲ ਪੱਛੜ ਰਹੀ ਸੀ। ਹਾਲਾਂਕਿ ਆਪਣੇ ਉਤਰ ਦੇ 183 ਸੈਕਿੰਡ ਦੇ ਅੰਦਰ ਹੀ ਡੋਟਰਮੰਡ ਲਈ ਆਪਣਾ ਪਹਿਲਾਂ ਗੋਲ ਕੀਤਾ ਅਤੇ ਜਲਦੀ-ਜਲਦੀ ਦੋ ਹੋਰ ਗੋਲ ਕਰ ਕੇ ਮੌਜੂਦਾ ਸੈਸ਼ਨ ਵਿਚ ਆਪਣੀ ਛੇਵੀਂ ਹੈਟਿ੍ਕ ਪੂਰੀ ਕੀਤੀ। ਹਾਲੈਂਡ ਦੀ ਹੈਟਿ੍ਕ ਤੋਂ ਇਲਾਵਾ ਡੋਟਰਮੰਡ ਲਈ ਜੂਲੀਅਨ ਬ੍ਾਂਟ (49ਵੇਂ ਮਿੰਟ) ਅਤੇ ਜੇਡਨ ਸਾਂਤੋ (61ਵੇਂ ਮਿੰਟ) ਨੇ ਵੀ ਗੋਲ ਕੀਤੇ। ਉਥੇ ਅਗਸਬਰਗ ਲਈ ਪਲੋਰੀਅਨ ਨੀਦਰਲੈਚਨਰ (35ਵੇਂ ਤੇ 55ਵੇਂ ਮਿੰਟ) ਨੇ ਦੋ ਅਤੇ ਮਾਰਕੋ ਰਿਚਰ (46ਵੇਂ ਮਿੰਟ) ਨੇ ਗੋਲ ਕੀਤਾ।

ਹਾਲਾਂਕਿ ਡੋਟਰਮੰਡ ਦੇ ਮੈਨੇਜਰ ਲਯੂਸੇਨ ਫਾਵਰੇ ਨੇ ਕਿਹਾ ਕਿ ਹਾਲੈਂਡ ਇਸ ਮੁਕਾਬਲੇ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਲਯੂਸੇਨ ਨੇ ਕਿਹਾ ਕਿ ਹਾਲੈਂਡ ਨੇ ਪੂਰੇ ਦਸੰਬਰ ਵਿਚ ਅਭਿਆਸ ਨਹੀਂ ਕੀਤਾ। ਉਸ ਨੂੰ ਸੱਟ ਲੱਗੀ ਸੀ। ਉਹ ਇਸ ਮੈਚ ਲਈ ਪੂਰੇ 90 ਮਿੰਟ ਖੇਡਣ ਲਈ ਫਿੱਟ ਨਹੀਂ ਸੀ। ਉਥੇ ਹਾਲੈਂਡ ਨੇ ਕਿਹਾ ਕਿ ਮੈਂ ਇਕ ਬਿਹਤਰੀਨ ਕਲੱਬ ਵਿਚ ਬੇਹੱਦ ਚੰਗੇ ਸਾਥੀ ਖਿਡਾਰੀਆਂ ਅਤੇ ਚੰਗੇ ਲੋਕਾਂ ਦੇ ਵਿਚਕਾਰ ਹਾਂ। ਮੈਂ ਇਥੇ ਗੋਲ ਕਰਨ ਆਇਆ ਹਾਂ ਤੇ ਇਹ ਮੇਰੇ ਲਈ ਇਕ ਸ਼ਾਨਦਾਰ ਸ਼ੁਰੂਆਤ ਰਹੀ।

ਨਿਊਕੈਸਲ ਤੋਂ ਹਾਰਿਆ ਚੇਲਸੀ

ਨਿਊਕੈਸਲ (ਏਜੰਸੀ) : ਇਗਲਿੰਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਸ਼ਨਿਚਰਵਾਰ ਨੂੰ ਚੇਲਸੀ ਨੂੰ ਨਿਊਕੈਸਲ ਯੂਨਾਈਟਿਡ ਦੇ ਹੱਥੋਂ 0-1 ਨਾਲ ਹਾਰ ਝੱਲਣੀ ਪਈ। ਇਸ ਹਾਰ ਮਗਰੋਂ ਚੇਲਸੀ ਦੇ ਮੈਨੇਜਰ ਫਰੈਂਕ ਲੈਂਪਾਰਡ ਨੇ ਸਵੀਕਾਰ ਕੀਤਾ ਕਿ ਉਹ ਇਕ ਨਵੇਂ ਸਟ੍ਰਾਈਕਲ ਦੇ ਨਾਲ ਕਰਾਰ ਕਰਨਾ ਚਾਹੁੰਦੇ ਹਨ। ਮੁਕਾਬਲਾ ਗੋਲ ਰਹਿਤ ਡਰਾਅ ਹੋਣ ਦੇ ਕੰਢੇ 'ਤੇ ਪੁੱਜ ਚੁੱਕਾ ਸੀ ਪਰ ਇਸਾਕ ਹੇਡਨ ਨੇ ਇੰਜੁਰੀ ਟਾਈਮ ਸਮਾਪਤ ਹੋਣ ਦੇ 20 ਸੈਕਿੰਡ ਪਹਿਲਾਂ ਹੈਡਰ ਰਾਹੀਂ ਗੋਲ ਕਰ ਕੇ ਨਿਊਕੈਸਲ ਨੂੰ ਜਿੱਤ ਦਵਾ ਦਿੱਤੀ।

ਈਬਰ ਨੇ ਐਟਲੇਟਿਕੋ ਨੂੰ ਹਰਾਇਆ

ਮੈਡਰਿਡ (ਏਜੰਸੀ) : ਸਪੇਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਈਬਰ ਨੇ ਸ਼ਨਿਚਰਵਾਰ ਨੂੰ ਐਟਲੇਟਿਕੋ ਮੈਡਰਿਡ ਨੂੰ 2-0 ਨਾਲ ਹਰਾ ਦਿੱਤਾ। ਇਸਟੇਬਾਨ ਬਰਗੋਸ ਨੇ ਖੇਡ ਦੇ 10ਵੇਂ ਮਿੰਟ ਵਿਚ ਗੋਲ ਕਰ ਕੇ ਈਬਰ ਨੂੰ ਸ਼ੁਰੂਆਤ ਬੜ੍ਹਤ ਦਿਵਾਈ ਅਤੇ ਫਿਰ 90ਵੇਂ ਮਿੰਟ ਵਿਚ ਇਡੂ ਐਕਸਪੋਸਿਟੋ ਨੇ ਗੋਲ ਕਰ ਕੇ ਈਬਰ ਦੀ ਜਿੱਤ ਯਕੀਨੀ ਬਣਾ ਦਿੱਤੀ। ਇਸ ਹਾਰ ਨੇ ਇਕ ਵਾਰ ਫਿਰ ਐਟਲੇਟਿਕੋ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ।

ਨਾਪੋਲੀ ਦੀ ਹਾਰ 'ਤੇ ਭੜਕੇ ਗਾਤੁਸੋ

ਮਿਲਾਨ (ਏਜੰਸੀ) : ਇਟਾਲੀਅਨ ਫੁੱਟਬਾਲ ਲੀਗ ਸੀਰੀ-ਏ ਵਿਚ ਸ਼ਨਿਚਰਵਾਰ ਨੂੰ ਨਾਪੋਲੀ ਨੂੰ ਆਪਣੇ ਘਰੇਲੂ ਮੁਕਾਬਲੇ ਵਿਚ ਫਿਓਰੇਂਟੀਨਾ ਦੇ ਹੱਥੋਂ 0-2 ਨਾਲ ਹਾਰ ਝੱਲਣੀ ਪਈ। ਇਸ ਹਾਰ ਨਾਲ ਨਾਪੋਲੀ ਦੇ ਮੈਨੇਜਰ ਗੇਨੇਰੋ ਗਾਤੁਸੋ ਨਾਰਾਜ਼ ਦਿਸੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਪ੍ਰਸ਼ੰਸਕਾਂ ਤੇ ਸ਼ਹਿਰ ਤੋਂ ਮਾਫੀ ਮੰਗਣੀ ਚਾਹੀਦੀ। ਇਹ ਇਕ ਬੇਹੱਦ ਸ਼ਰਮਨਾਕ ਪ੍ਰਦਰਸ਼ਨ ਹੈ। ਇਸ ਮੈਚ ਵਿਚ ਅਸੀਂ ਦੇਖਣ ਦਾ ਲਾਈਕ ਨਹੀਂ ਸੀ। ਇਕ ਟੀਮ ਦੇ ਤੌਰ 'ਤੇ ਸਾਡੀ ਆਤਮਾ ਮਰ ਗਈ ਹੈ। ਉਧਰ ਸੀਰੀ-ਏ ਦੇ ਇਖ ਹੋਰ ਮੁਕਾਬਲੇ ਵਿਚ ਸਿਰੋ ਇਮੋਬਿਲ ਦੀ ਹੈਟਿ੍ਕ ਦੇ ਦਮ 'ਤੇ ਲਾਜਿਓ ਨੇ ਸਾਂਪਡੋਰਿਓ ਨੂੰ 5-1 ਨਾਲ ਕਰਾਰੀ ਹਾਰ ਦਿੱਤੀ।