ਭੁਬਨੇਸ਼ਵਰ (ਜੇਐੱਨਐੱਨ) : ਜਰਮਨੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਲਿੰਗਾ ਸੇਟਡੀਅਮ ਵਿਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਫਰਾਂਸ ਨੂੰ ਆਸਾਨੀ ਨਾਲ 5-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕਰ ਲਈ। 25 ਜਨਵਰੀ ਨੂੰ ਫਾਈਨਲ ਵਿਚ ਜਰਮਨੀ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਜਰਮਨੀ ਵੱਲੋ ਮਾਰਕੋ ਮਿਲਟਕਾਊ, ਨਿਕਲਸ ਵੇਲੇਨ, ਮੈਟਸ ਗਰੈਂਬੁਸਕ, ਮਾਰਟਿਜ ਤੇ ਗੋਂਜਾਲੋ ਨੇ ਗੋਲ ਕੀਤੇ। ਤੀਜੇ ਕੁਆਰਟਰ ਤਕ ਜਰਮਨੀ ਦੀ ਟੀਮ 4-0 ਨਾਲ ਅੱਗੇ ਸੀ। ਚੌਥੇ ਕੁਆਰਟਰ ਦੀ ਸ਼ੁਰੂਆਤ ਵਿਚ ਫਰਾਂਸ ਨੇ ਵੀ ਪਲਟਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਰਮਨੀ ਦੀ ਰੱਖਿਆ ਕਤਾਰ ਨੂੰ ਤੋੜ ਨਹੀਂ ਸਕਿਆ। ਇਸ ਕੁਆਰਟਰ ਵਿਚ ਫਰਾਂਸ ਨੂੰ ਸੱਤ ਪੈਨਲਟੀ ਕਾਰਨਰ ਮਿਲੇ। ਫਰਾਂਕੋ ਗੋਏਟ ਹੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰ ਸਕੇ। ਅਗਲੇ ਹੀ ਪਲ ਜਰਮਨੀ ਨੇ ਫਿਰ ਹਮਲਾ ਕੀਤਾ ਤੇ 59ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ। ਇਸ ਨੂੰ ਗੋਂਜਾਲੋ ਪੇਲੇਟ ਨੇ ਗੋਲ ਵਿਚ ਤਬਦੀਲ ਕਰ ਕੇ ਫਰਾਂਸ ਖ਼ਿਲਾਫ਼ 5-1 ਨਾਲ ਜਿੱਤ ਦਿਵਾ ਦਿੱਤੀ। ਅੱਜ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਆਸਟ੍ਰੇਲੀਆ ਦਾ ਸਾਹਮਣਾ ਸਪੇਨ ਨਾਲ ਤੇ ਬੈਲਜੀਅਮ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ।