ਬੈਂਗਲੁਰੂ (ਪੀਟੀਆਈ) : ਓਲੰਪਿਕ ਦੀ ਮੌਜੂਦਾ ਚੈਂਪੀਅਨ ਅਰਜਨਟੀਨਾ ਖ਼ਿਲਾਫ਼ ਹਾਲ ਹੀ 'ਚ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੋਹਰੀ ਕਤਾਰ ਦੇ ਯੁਵਾ ਖਿਡਾਰੀ ਸ਼ਿਲਾਨੰਦ ਲਾਕੜਾ ਦਾ ਮੰਨਣਾ ਹੈ ਕਿ ਆਗਾਮੀ ਟੋਕੀਓ ਓਲੰਪਿਕ ਲਈ ਉਨ੍ਹਾਂ ਦੀ ਤਿਆਰੀ ਸਹੀ ਦਿਸ਼ਾ 'ਚ ਹੈ।

ਭਾਰਤੀ ਟੀਮ ਨੇ ਐੱਫਆਈਐੱਚ ਪ੍ਰਰੋ ਲੀਗ ਦੇ ਦੋਵਾਂ ਮੈਚਾਂ 'ਚ ਅਰਜਨਟੀਨਾ ਨੰੂ ਹਰਾਉਣ ਤੋਂ ਇਲਾਵਾ ਚਾਰ ਪ੍ਰਰੈਕਟਿਸ ਮੈਚਾਂ 'ਚੋਂ ਦੋ 'ਚ ਜਿੱਤ ਦਰਜ ਕੀਤੀ ਸੀ। ਸ਼ਿਲਾਨੰਦ ਨੇ ਆਖਰੀ ਪ੍ਰਰੈਕਟਿਸ ਮੈਚ 'ਚ ਗੋਲ ਕਰ ਕੇ ਦੌਰੇ ਨੂੰ ਯਾਦਗਾਰ ਤਰੀਕੇ ਨਾਲ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਓਲੰਪਿਕ ਚੈਂਪੀਅਨਜ਼ ਅਰਜਨਟੀਨਾ ਖ਼ਿਲਾਫ਼ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਸਾਡੇ ਹਾਲ ਦੇ ਪ੍ਰਦਰਸ਼ਨਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਅੱਗੇ ਵੱਧ ਰਹੇ ਹਾਂ। ਅਜੇ ਸਾਡਾ ਧਿਆਨ ਐੱਫਆਈਐੱਚ ਪ੍ਰਰੋ ਲੀਗ 'ਚ ਬਰਤਾਨੀਆ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੇ ਮੈਚ 'ਤੇ ਹੈ।

ਟੀਮ ਦੇ ਯੁਵਾ ਖਿਡਾਰੀ ਹੋਣ ਦੇ ਬਾਵਜੂਦ ਸ਼ਿਲਾਨੰਦ ਨੂੰ ਮੌਕਿਆਂ ਦਾ ਫਾਇਦਾ ਚੁੱਕਣ 'ਚ ਕਾਮਯਾਬ ਰਹਿਣ ਦੀ ਖ਼ੁਸ਼ੀ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਸੀਨੀਅਰ ਟੀਮ ਲਈ ਡੈਬਿਊ ਕਰਨ ਤੋਂ ਬਾਅਦ ਮੈਨੂੰ ਖ਼ੁਦ ਤੋਂ ਹੋਰ ਜ਼ਿਆਦਾ ਮੈਚ ਖੇਡਣ ਦੀ ਉਮੀਦ ਸੀ ਪਰ ਇੱਥੇ ਬਹੁਤ ਮੁਕਾਬਲਾ ਹੈ। ਸੰਭਾਵਿਤ ਖਿਡਾਰੀਆਂ ਦੇ ਕੋਰ ਸਮੂਹ 'ਚ ਬਹੁਤ ਬਿਹਤਰੀਨ ਖਿਡਾਰੀ ਹਨ।