ਕਪੂਰਥਲਾ (ਜੇਐੱਨਐੱਨ) : ਆਰਸੀਐੱਫ ਦੇ ਹਾਕੀ ਸਟੇਡੀਅਮ ਵਿਚ ਸ਼ਨਿਚਰਵਾਰ ਨੂੰ ਪਹਿਲੀ ਆਲ ਇੰਡੀਆ ਰੇਲਵੇ ਮਰਦ ਹਾਕੀ ਲੀਗ ਸ਼ੁਰੂ ਹੋਈ। ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨਵੀਂ ਦਿੱਲੀ ਵੱਲੋਂ ਕਰਵਾਈ ਜਾ ਰਹੀ ਇਸ ਲੀਗ ਦੇ ਪਹਿਲੇ ਦਿਨ ਮੇਜ਼ਬਾਨ ਆਰਸੀਐੱਫ ਨੇ ਆਪਣੇ ਪਹਿਲੇ ਹੀ ਮੈਚ ਵਿਚ ਉੱਤਰ-ਪੱਛਮ ਰੇਲਵੇ ਜੈਪੁਰ ਨੂੰ 11-0 ਨਾਲ ਕਰਾਰੀ ਮਾਤ ਦਿੱਤੀ। ਆਰਸੀਐੱਫ ਵੱਲੋਂ ਅਜਮੇਰ ਸਿੰਘ ਨੇ ਤਿੰਨ, ਹੀਰਾ ਸਿੰਘ ਤੇ ਵਰਿੰਦਰ ਸਿੰਘ ਨੇ ਦੋ-ਦੋ, ਕਾਰਜਵਿੰਦਰ ਸਿੰਘ, ਅਮਿਤ, ਸੰਦੀਪ ਤੇ ਕਰਨਪਾਲ ਸਿੰਘ ਨੇ ਇਕ-ਇਕ ਗੋਲ ਕੀਤਾ। ਇਕ ਹੋਰ ਮੁਕਾਬਲੇ ਵਿਚ ਉੱਤਰ ਰੇਲਵੇ ਨਵੀਂ ਦਿੱਲੀ ਤੇ ਪੂਰਵੀ ਰੇਲਵੇ ਕੋਲਕਾਤਾ ਦੇ ਵਿਚਾਲੇ ਮੈਚ ਦੋ-ਦੋ ਨਾਲ ਬਰਾਬਰੀ 'ਤੇ ਰਿਹਾ।