ਪਰਥ : ਭਾਰਤੀ ਦੀ ਮਰਦ ਹਾਕੀ ਟੀਮ ਨੂੰ ਆਸਟ੍ਰੇਲੀਆ ਖ਼ਿਲਾਫ਼ 0-4 ਨਾਲ ਕਰਾਰੀ ਹਾਰ ਸਹਿਣੀ ਪਈ। ਮੇਜ਼ਬਾਨ ਟੀਮ ਵੱਲੋਂ ਬਲੈਕ ਗੋਵਰਸ (15ਵੇਂ ਤੇ 60ਵੇਂ ਮਿੰਟ) ਤੇ ਜੇਰੇਮੀ ਹੇਵਾਰਡ (20ਵੇਂ ਤੇ 59ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। ਆਸਟ੍ਰੇਲੀਆ ਦੌਰੇ ਦੇ ਸ਼ੁਰੂਆਤੀ ਤਿੰਨ ਮੈਚਾਂ ਵਿਚ ਅਜੇਤੂ ਰਹਿਣ ਵਾਲੀ ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੂੰ ਮੇਜ਼ਬਾਨ ਨੇ ਸਬਕ ਸਿਖਾਇਆ। ਭਾਰਤ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਤੇ ਉਸ ਨੇ ਸ਼ੁਰੂ ਵਿਚ ਆਸਟ੍ਰੇਲੀਆ 'ਤੇ ਦਬਾਅ ਵੀ ਬਣਾਇਆ। ਭਾਰਤ ਨੂੰ ਪੰਜਵੇਂ ਮਿੰਟ ਵਿਚ ਹੀ ਪੈਨਲਟੀ ਕਾਰਨਰ ਮਿਲਿਆ ਪਰ ਹਰਮਨਪ੍ਰੀਤ ਦੇ ਸ਼ਾਟ ਨੂੰ ਆਸਟ੍ਰੇਲੀਆ ਦੇ ਡਿਫੈਂਡਰ ਵੱਲੋਂ ਰੋਕ ਦਿੱਤਾ ਗਿਆ। ਉਥੇ ਆਸਟ੍ਰੇਲੀਆ ਨੇ ਮੌਕਿਆਂ ਨੂੰ ਗੋਲ ਵਿਚ ਬਦਲਿਆ। ਆਖ਼ਰੀ ਸਮੇਂ ਭਾਰਤ ਨੇ ਗੋਲਕੀਪਰ ਨੂੰ ਹਟਾ ਕੇ ਇਕ ਵਾਧੂ ਖਿਡਾਰੀ ਉਤਾਰਿਆ ਪਰ ਇਹ ਫ਼ੈਸਲਾ ਗ਼ਲਤ ਸਾਬਤ ਹੋਇਆ ਤੇ ਆਸਟ੍ਰੇਲੀਆ ਨੇ ਆਖ਼ਰੀ ਦੋ ਮਿੰਟ ਵਿਚ ਦੋ ਗੋਲ ਕਰ ਕੇ ਜਿੱਤ ਦਾ ਫ਼ਰਕ ਵਧਾ ਦਿੱਤਾ।

ਆਖ਼ਰੀ ਮੈਚ 'ਤੇ ਨਜ਼ਰ :

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਗਲਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਜਿਸ ਨੂੰ ਭਾਰਤੀ ਟੀਮ ਜਿੱਤਣਾ ਚਾਹੇਗੀ। ਇਹ ਇਸ ਦੌਰੇ ਦਾ ਆਖ਼ਰੀ ਮੁਕਾਬਲਾ ਹੋਵੇਗਾ।