ਨਵੀਂ ਦਿੱਲੀ (ਜੇਐੱਨਐੱਨ) : ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਚਾਰ ਹਫ਼ਤੇ ਦੇ ਜੂਨੀਅਰ ਮਰਦ ਹਾਕੀ ਕੋਚਿੰਗ ਕੈਂਪ ਲਈ 33 ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ। ਖਿਡਾਰੀ ਸੱਤ ਅਕਤੂਬਰ ਨੂੰ ਸਮਾਪਤ ਹੋਣ ਵਾਲੇ ਕੈਂਪ ਲਈ ਬੈਂਗਲੁਰੂ ਵਿਚ ਭਾਰਤੀ ਖੇਡ ਅਥਾਰਟੀ ਨੂੰ ਰਿਪੋਰਟ ਕਰਨਗੇ, ਜਿਸ ਤੋਂ ਬਾਅਦ ਟੀਮ ਮਲੇਸ਼ੀਆ ਵਿਚ ਨੌਵੇਂ ਸੁਲਤਾਨ ਜੋਹੋਰ ਕੱਪ ਲਈ ਰਵਾਨਾ ਹੋਵੇਗੀ ਜੋ 12 ਅਕਤੂਬਰ ਤੋਂ ਸ਼ੁਰੂ ਹੋਵੇਗਾ। ਸੁਲਤਾਨ ਜੋਹੋਰ ਕੱਪ 'ਚ ਆਸਟ੍ਰੇਲੀਆ, ਬਿ੍ਟੇਨ, ਨਿਊਜ਼ੀਲੈਂਡ, ਜਾਪਾਨ, ਭਾਰਤ ਤੇ ਮੇਜ਼ਬਾਨ ਮਲੇਸ਼ੀਆ ਵਰਗੀਆਂ ਟੀਮਾਂ ਖੇਡਣਗੀਆਂ। ਸੰਭਾਵਿਤ ਸੂਚੀ ਵਿਚ ਗੋਲਕੀਪਰ : ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ, ਸਾਹਿਲ ਕੁਮਾਰ ਨਾਇਕ, ਡਿਫੈਂਡਰ : ਸੁਮਨ ਬੇਕ, ਪ੍ਰਤਾਪ ਲਕੜਾ, ਸੰਜੇ, ਯਸ਼ਦੀਪ ਸਿਵਾਚ, ਮਨਦੀਪ ਮੋਰ, ਪਰਮਪ੍ਰਰੀਤ ਸਿੰਘ, ਦਿਨਾਚੰਦਰ ਸਿੰਘ ਮੋਇਰੰਗਥੇਮ, ਨਬੀਨ ਕੁਜੂਰ, ਸ਼ਾਰਦਾ ਨੰਦ ਤਿਵਾੜੀ, ਨੀਰਜ ਕੁਮਾਰ ਵਾਰੀਬਮ। ਮਿਡਫੀਲਡਰ : ਸੁਖਮਨ ਸਿੰਘ, ਗ੍ਰੇਗਰੀ ਜੇਸ, ਅੰਕਿਤ ਪਾਲ, ਆਕਾਸ਼ਦੀਪ ਸਿੰਘ ਜੂਨੀਅਰ, ਵਿਸ਼ਣੂਕਾਂਤ ਸਿੰਘ, ਗੋਪੀ ਕੁਮਾਰ ਸੋਨਕਰ, ਵਿਸ਼ਾਲ ਅੰਤਿਲ, ਸੂਰਿਆ ਐੱਨਐੱਮ, ਮਨਿੰਦਰ ਸਿੰਘ, ਰਵੀਚੰਦ ਸਿੰਘ ਮੋਇਰੰਗਥੇਮ, ਫਾਰਵਰਡ : ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਉੱਤਮ ਸਿੰਘ, ਐੱਸ ਕਾਰਤੀ, ਦਿਲਪ੍ਰਰੀਤ ਸਿੰਘ, ਅਰਾਈਜੀਤ ਸਿੰਘ ਹੁੰਦਲ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਮ ਆਨੰਦ ਤੇ ਅਰਸ਼ਦੀਪ ਸਿੰਘ ਸ਼ਾਮਲ ਹਨ।

ਸੁੰਦਰਮ ਸਿੰਘ ਦੀ ਥਾਂ ਯਸ਼ਦੀਪ ਸਿਵਾਚ ਸ਼ਾਮਲ :

ਸੰਭਾਵਿਤ ਗਰੁੱਪ ਵਿਚ ਸਿਰਫ਼ ਇਕ ਤਬਦੀਲੀ ਹੋਈ ਹੈ ਜਿਸ ਵਿਚ ਡਿਫੈਂਡਰ ਯਸ਼ਦੀਪ ਸਿਵਾਚ ਨੇ ਸੁੰਦਰਮ ਸਿੰਘ ਰਾਜਾਵਤ ਦੀ ਥਾਂ ਲਈ।