ਲੰਡਨ, ਆਈਏਐੱਨਐੱਸ : ਕੋਰੋਨਾ ਵਾਇਰਸ ਕਾਰਨ ਇਕ ਹੋਰ ਸਾਬਕਾ ਖਿਡਾਰੀ ਦੀ ਮੌਤ ਹੋ ਗਈ। ਅਫਰੀਕਾ ਦੇ ਸਾਬਕਾ ਦਿੱਗਜ ਫੁੱਟਬਾਲ ਖਿਡਾਰੀ ਮੁਹੰਮਦ ਫਰਹ ਦੀ ਮੌਤ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੋ ਗਈ। Confederation of African Football (CAF) ਅਤੇ Somali Football Federation (SFF) ਨੇ ਇਸ ਗੱਲ ਦਾ ਐਲਾਨ ਕੀਤਾ।

ਸਾਬਕਾ ਲੇਜੈਂਡ ਪਲੇਅਰ ਅਬਦੁਲਕਦਿਰ ਮੁਹੰਮਦ ਫਰਾਹ ਕੋਰੋਨਾ ਵਾਇਰਸ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਮੁਹੰਮਦ ਫਰਾਹ ਦੀ ਮੌਤ ਮੰਗਲਵਾਰ ਨੂੰ ਨਾਰਥ ਵੈਸਟ ਲੰਡਨ ਹਸਪਤਾਲ 'ਚ ਹੋਈ। ਪਿਛਲੇ ਹਫ਼ਤੇ ਮੁਹੰਮਦ ਫਰਾਹ ਨੂੰ ਕੋਰੋਨਾ ਵਾਇਰਸ ਦੇ ਟੈਸਟ 'ਚ ਪੌਜ਼ਿਟਿਵ ਪਾਇਆ ਗਿਆ ਸੀ। ਮੁਹੰਮਦ ਫਰਾਹ 59 ਸਾਲ ਦੇ ਸਨ। ਮੁਹੰਮਦ ਫਰਾਹ ਸੋਮਾਲਿਆ ਦੇ ਯੂਥ ਐਂਡ ਸਪੋਰਟਸ ਮਨਿਸਟਰ ਦੇ ਐਡਵਾਇਜ਼ਰ ਦੇ ਰੂਪ 'ਚ ਕੰਮ ਕਰ ਰਹੇ ਸਨ। ਮੁਹੰਮਦ ਫਰਾਹ ਦੀ ਮੌਤ 'ਤੇ ਅਫਰੀਕਨ ਫੁੱਟਬਾਲ ਤੇ ਸੋਮਾਲਿਆ ਦੀ ਫੁੱਟਬਾਲ ਫ੍ਰਟਰਨਿਟੀ ਨੇ ਅਫਸੋਸ ਪ੍ਰਗਟਾਇਆ ਅਤੇ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ। ਮੁਹੰਮਦ ਫਰਹ ਦਾ ਜਨਮ Beledweyne ਸ਼ਹਿਰ 'ਚ 15 ਫਰਵਰੀ, 1961 ਨੂੰ ਹੋਇਆ ਸੀ, ਜੋ ਰਾਜਧਾਨੀ Mogadishu ਤੋਂ 342 ਕਿਲੋਮੀਟਰ ਦੂਰ ਹੈ। ਫਰਹ ਦੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਸਾਲ 1976 'ਚ ਹੋਈ ਸੀ ਜਦੋਂ ਉਹ ਨੈਸ਼ਨਲ ਸਕੂਲ ਫੁੱਟਬਾਲ ਟੂਰਨਾਮੈਂਟ 'ਚ ਖੇਡੇ ਸਨ। 1979 ਦੇ ਖੇਤਰੀ ਫੁੱਟਬਾਲ ਟੂਰਨਾਮੈਂਟ 'ਚ ਆਪਣੇ ਘਰ ਹਿਰਾਨ ਖੇਤਰ ਦੀ ਪ੍ਰਤੀਨਿਧੀ ਕਰਦੇ ਹੋਏ ਉਨ੍ਹਾਂ ਨੂੰ ਖੇਤਰੀ ਪੱਧਰ 'ਤੇ ਤਰੱਕੀ ਮਿਲੀ। ਖੇਤਰੀ ਟੂਰਨਾਮੈਂਟ ਉਨ੍ਹਾਂ ਲਈ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਮੰਚ ਬਣ ਗਿਆ ਅਤੇ ਉਥੋਂ ਹੀ ਉਨ੍ਹਾਂ ਨੂੰ Batroolka ਫੁੱਟਬਾਲ ਕਲੱਬ 'ਚ ਥਾਂ ਮਿਲੀ, ਜਿਥੇਂ ਉਨ੍ਹਾਂ ਦਾ 1980 ਦੇ ਦਹਾਕੇ ਦੇ ਅੰਤ ਤਕ ਸ਼ਾਨਦਾਰ ਖੇਡ ਕਰੀਅਰ ਰਿਹਾ। ਫਰਹ ਪਹਿਲਾਂ ਅਫਰੀਕਨ ਫੁੱਟਬਾਲ ਸਟਾਰ ਹੈ, ਜਿਸਦੀ ਮੌਤ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਹੋਈ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਦੁਨੀਆਂ ਭਰ 'ਚ 20 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਚੀਨ ਦੇ ਬਾਅਦ ਇਟਲੀ ਅਤੇ ਫਿਰ ਅਮਰੀਕਾ ਵਰਗੇ ਦੇਸ਼ ਕੋਰੋਨਾ ਵਾਇਰਸ ਦੀ ਲਪੇਟ 'ਚ ਬੁਰੀ ਤਰ੍ਹਾਂ ਆ ਚੁੱਕੇ ਹਨ। ਭਾਰਤ ਜਿਹੇ ਵੱਡੇ ਦੇਸ਼ 'ਚ ਵੀ ਇਸ ਵਾਇਰਸ ਨਾਲ ਨਿਪਟਣ ਲਈ ਲਾਕਡਾਊਨ ਕੀਤਾ ਗਿਆ ਹੈ।

Posted By: Rajnish Kaur