style="text-align: justify;"> ਨਵੀਂ ਦਿੱਲੀ (ਏਪੀ) : ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਬਾਲਾ ਦੇਵੀ ਨੂੰ ਲਗਦਾ ਹੈ ਕਿ ਰੇਂਜਰਜ਼ ਐੱਫਸੀ ਵਿਚ ਉਨ੍ਹਾਂ ਨੂੰ ਜਿਹੋ ਜਿਹੀ ਪੇਸ਼ੇਵਰ ਟ੍ਰੇਨਿੰਗ ਮਿਲ ਰਹੀ ਹੈ ਉਸ ਨਾਲ ਉਹ ਬਿਹਤਰ ਖਿਡਾਰੀ ਬਣ ਗਈ ਹੈ ਤੇ ਉਸ ਨੇ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਸਕਾਟਿਸ਼ ਮਹਿਲਾ ਪ੍ਰੀਮੀਅਰ ਲੀਗ ਵਿਚ ਉਮੀਦਾਂ 'ਤੇ ਖ਼ਰਾ ਉਤਰਨ ਦੀ ਉਮੀਦ ਲਾਈ ਹੋਈ ਹੈ।

ਬਾਲਾ ਨੇ ਜਨਵਰੀ ਵਿਚ ਰੇਂਜਰਜ਼ ਨਾਲ 18 ਮਹੀਨੇ ਦਾ ਕਰਾਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸੈਸ਼ਨ ਤੋਂ ਪਹਿਲਾਂ ਛੇ ਹਫ਼ਤੇ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਉਹ ਲੀਗ ਵਿਚ ਚੰਗਾ ਕਰਨ ਲਈ ਤਿਆਰ ਹੈ ਜੋ ਬੰਦ ਸਟੇਡੀਅਮ ਵਿਚ ਖੇਡੀ ਜਾਵੇਗੀ।

ਰੇਂਜਰਜ਼ ਦੀ ਟੀਮ ਆਪਣੀ ਮੁਹਿੰਮ 'ਚ ਪਹਿਲੇ ਦਿਨ ਹਾਰਟਜ਼ ਵੁਮੈਨ ਨਾਲ ਭਿੜੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਛੇ ਹਫ਼ਤੇ ਦੀ ਸਿਖਲਾਈ ਕੀਤੀ ਤੇ ਇਹ ਕਾਫੀ ਸਖ਼ਤ ਸਿਖਲਾਈ ਸੀ। ਭਾਰਤ ਵਿਚ ਜੋ ਟ੍ਨਿੰਗ ਕਰਦੇ ਹਾਂ ਇਹ ਉਸ ਤੋਂ ਕਾਫੀ ਵੱਖ ਸੀ ਤੇ ਯਕੀਨੀ ਤੌਰ 'ਤੇ ਇਸ ਵਿਚ ਕਾਫੀ ਜ਼ਿਆਦਾ ਚੀਜ਼ਾਂ ਪੇਸ਼ੇਵਰ ਸਨ।