ਵਰਦੀਪ ਤੇਜਾ, ਕਾਲਾ ਅਫ਼ਗਾਨਾ : ਪੰਜਾਬ ਰਾਜ ਖੇਡਾਂ ਅੰਡਰ-14 ਸਾਲ ਜੋ ਰੂਪਨਗਰ ਵਿਖੇ ਬੀਤੇ ਦਿਨ ਹੋਈਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਫੁੱਟਬਾਲ ਟੀਮ ਤੀਸਰੇ ਸਥਾਨ 'ਤੇ ਰਹੀ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫ਼ਗਾਨਾ ਦੇ ਵਿਦਿਆਰਥੀਆਂ ਹਿਰਦੇਦੀਪ ਸਿੰਘ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਮੰਗਲ ਸਿੰਘ ਨੇ ਹਿੱਸਾ ਲਿਆ। ਸਕੂਲ ਪਹੁੰਚ 'ਤੇ ਇਨ੍ਹਾਂ ਵਿਦਿਆਰਥੀਆਂ ਦਾ ਪਿ੍ਰੰ. ਜਸਪ੍ਰੀਤ ਕੌਰ ਅਤੇ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਲੈਕ. ਸੁਖਵਿੰਦਰ ਕੌਰ, ਰਜਿੰਦਰ ਕੌਰ, ਨਵਜੋਤ ਸਿੰਘ, ਰਾਜੀਵ ਮਹਾਜਨ, ਜਸਪਾਲ ਲਹਿਰੀ, ਚਮਕੀਲਾ ਸਿੰਘ ਆਦਿ ਹਾਜ਼ਰ ਸਨ।