ਚੇਨਈ (ਪੀਟੀਆਈ) : ਅਜਿਹੇ ਸਮੇਂ ਜਦੋਂ ਕੋਵਿਡ-19 ਕਾਰਨ ਦੁਨੀਆ ਭਰ 'ਚ ਕਈ ਖੇਡ ਸਰਗਰਮੀਆਂ ਬੰਦ ਹਨ, ਸ਼ਤਰੰਜ ਇਕ ਅਜਿਹੀ ਖੇਡ ਹੈ ਜੋ ਆਨਲਾਈਨ ਟੂਰਨਾਮੈਂਟ ਦੀ ਬਦੌਲਤ ਹੋ ਰਿਹਾ ਹੈ ਤੇ ਆਨਲਾਈਨ ਟੂਰਨਾਮੈਂਟ ਕਾਰਨ ਖਿਡਾਰੀ ਰੁੱਝੇ ਹੋਏ ਹਨ। ਕੋਰੋਨਾ ਕਾਰਨ ਲਾਗੂ ਲਾਕਡਾਊਨ ਦੌਰਾਨ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੀ ਗਿਣਤੀ 'ਚ ਵਾਧਾ ਹੋਇਆ ਹੈ। ਹਾਲ ਹੀ 'ਚ ਆਨਲਾਈਨ ਨੇਸ਼ਨਜ਼ ਕੱਪ ਤੋਂ ਬਾਅਦ ਫਿਡੇ (ਵਿਸ਼ਵ ਸ਼ਤਰੰਜ ਮਹਾਸੰਘ) ਦੇ ਪ੍ਰਧਾਨ ਅਰਕਾਡੇ ਦਵੋਰਕੋਵਿਕ ਨੇ ਕਿਹਾ ਕਿ ਸ਼ਤਰੰਜ ਟੂਰਨਾਮੈਂਟ ਆਨਲਾਈਨ ਖੇਡੇ ਜਾ ਰਹੇ ਹਨ, ਜਿਸ ਨਾਲ ਇਸ ਖੇਡ ਨੂੰ ਮਦਦ ਮਿਲੇਗੀ। ਚੋਟੀ ਦੇ ਖਿਡਾਰੀਆਂ ਨੇ ਨਿਯਮਤ ਤੌਰ 'ਤੇ ਮੁਕਾਬਲਿਆਂ 'ਚ ਹਿੱਸਾ ਲਿਆ। ਕੁਝ ਖਿਡਾਰੀਆਂ ਨੇ ਤਾਂ ਕੋਵਿਡ-19 ਖ਼ਿਲਾਫ਼ ਲੜਾਈ ਲਈ ਫੰਡ ਵੀ ਇਕੱਠਾ ਕੀਤਾ। ਇਹ ਟੂਰਨਾਮੈਂਟ ਆਨਲਾਈਨ ਮੰਚ-ਸ਼ਤਰੰਜ ਡਾਟ ਕਾਮ ਤੇ ਲਿਚੇਸ ਡਾਟ ਓਆਰਜੀ 'ਤੇ ਕਰਵਾਏ ਗਏ।


ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥ ਆਨੰਦ ਨੇ ਕਿਹਾ ਸੀ ਕਿ ਸ਼ਤਰੰਜ ਦੇ ਆਨਲਾਈਨ ਟੂਰਨਾਮੈਂਟ ਕਰਵਾ ਕੇ ਇਸ ਨੇ ਕੌਮਾਂਤਰੀ ਸੰਕਟ ਦੌਰਾਨ ਕਾਫੀ ਚੰਗੀ ਤਰ੍ਹਾਂ ਤਾਲਮੇਲ ਬਿਠਾਇਆ ਹੈ। ਕਈ ਭਾਰਤੀ ਗ੍ਰੈਂਡਮਾਸਟਰ ਖਿਡਾਰੀਆਂ ਨੇ ਕਿਹਾ ਕਿ ਆਨਲਾਈਨ ਟੂਰਨਾਮੈਂਟ ਨੇ ਕਾਰਨ ਉਹ ਰੁੱਝੇ ਰਹੇ। ਗ੍ਰੈਂਡਮਾਸਟਰ ਬੀ ਅਧਿਬਾਨ ਤੇ ਮਹਿਲਾ ਗ੍ਰੈਂਡਮਾਸਟਰ ਡੀ ਹਰਿਕਾ ਨੇ ਕਿਹਾ ਕਿ ਆਨਲਾਈਨ ਸ਼ਤਰੰਜ ਲਾਕਡਾਊਨ ਦੌਰਾਨ ਕਾਫੀ ਮਦਦਗਾਰ ਸੀ ਕਿਉਂਕਿ ਇਸ ਨਾਲ ਉਹ ਖੇਡ ਦੇ ਸੰਪਰਕ 'ਚ ਰਹਿਣ 'ਚ ਸਫਲ ਰਹੇ। ਅਧਿਬਾਨ ਨੇ ਕਿਹਾ ਕਿ ਮੈਨੂੰ ਆਨਲਾਈਨ ਸ਼ਤਰੰਜ ਖੇਡਣਾ ਪਸੰਦ ਹੈ ਕਿਉਂਕਿ ਮੈਂ ਇਸ ਨਾਲ ਕਾਫੀ ਰਾਹਤ ਮਹਿਸੂਸ ਕਰਦਾ ਹਾਂ ਤੇ ਤੁਸੀਂ ਇਸ 'ਚ ਕਾਫੀ ਤੇਜ਼ ਹੋ ਸਕਦੇ ਹੋ। ਹਰਿਕਾ ਨੇ ਕਹਿਾ ਕਿ ਜਦੋਂ ਤੁਸੀਂ ਲਾਕਡਾਊਨ 'ਚ ਹੋ ਤਾਂ ਅਜਿਹੇ ਸਮੇਂ ਇਹ ਕਾਫੀ ਚੰਗਾ ਹੈ।

Posted By: Rajnish Kaur