ਏਐਨਆਈ, ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅਤੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸ਼ਨੀਵਾਰ ਨੂੰ ਭਾਰਤੀ ਟ੍ਰੈਕ ਐਂਡ ਫੀਲਡ ਦੀ ਕੁਈਨ ਅਤੇ ਗੋਲਡਨ ਗਰਲ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪੀਟੀ ਊਸ਼ਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਪੀਟੀ ਊਸ਼ਾ ਅੱਜ 56 ਸਾਲ ਦੀ ਹੋ ਗਈ ਹੈ। ਆਲਰਾਉਂਡਰ ਯੁਵਰਾਜ ਸਿੰਘ ਨੇ ਟਵੀਟ ਕੀਤੀ ਕਿ ਭਾਰਤੀ ਟ੍ਰੈਕ ਅਤੇ ਫੀਲਡ @PTUshaOfficial ਦੀ ਰਾਣੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ। ਮੈਂ ਤੁਹਾਡੀਆਂ ਅਦਭੁੱਤ ਪ੍ਰਾਪਤੀਆਂ ਨੂੰ ਦੇਖ ਕੇ ਵੱਡਾ ਹੋਇਆ ਹਾਂ, ਜਿਸ ਨੇ ਸਾਨੂੰ ਭਾਰਤੀ ਹੋਣ ਦਾ ਮਾਣ ਦਿੱਤਾ। ਤੁਸੀਂ ਆਪਣੇ ਸਮਰਪਣ ਦੇ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਰਹੇ ਹੋ ਅਤੇ ਕ੍ਰਿਪਾ ਸੁਰੱਖਿਅਤ ਰਹੋ, ਤੁਹਾਡਾ ਦਿਨ ਮੰਗਲਮਈ ਹੋਵੇ! ਉਥੇ ਕੇਂਦਰੀ ਮੰਤਰੀ ਨੇ ਟਵੀਟ ਕੀਤਾ ਜਨਮ ਦਿਨ ਦੀ ਵਧਾਈ ਪੀਟੀ ਊਸ਼ਾ। ੁਨ੍ਹਾਂ ਨੇ ਇਹ ਵੀ ਲਿਖਿਆ ਕਿ ਉਹ ਅਜੇ ਵੀ ਨੌਜਵਾਨ ਅਥਲੀਟਾਂ ਨੂੰ ਸਿਖਲਾਈ ਅਤੇ ਕੋਚਿੰਗ ਦੇ ਕੇ ਭਾਰਤੀ ਖੇਡਾਂ ਵਿਚ ਯੋਗਦਾਨ ਦੇ ਰਹੀ ਹੈ।

ਊਸ਼ਾ ਜੋ ਏਸ਼ਿਆਈ ਖੇਡਾਂ ਵਿਚ 11 ਮੈਡਲਾਂ ਨਾਲ ਭਾਰਤ ਦੇ ਸਭ ਤੋਂ ਕੁਸ਼ਲ ਐਥਲੀਟਾਂ ਵਿਚੋਂ ਇਕ ਹੈ। ਉਹ ਸਾਲ 2000 ਵਿਚ ਰਿਟਾਇਰ ਹੋਈ ਸੀ ਅਤੇ ਉਸ ਸਮੇਂ ਇਹ ਵਾਅਦਾ ਕੀਤਾ ਸੀ ਕਿ ਉਹ ਐਥਲੀਟਾਂ ਦੀ ਨਿਊ ਕ੍ਰਾਪ ਤਿਆਰ ਕਰੇਗੀ। 2002 ਵਿਚ ਦ ਊਸ਼ਾ ਸਕੂਲ ਆਫ ਐਥਲੇਟਿਕਸ ਦਾ ਗਠਨ ਹੋਇਆ ਅਤੇ ਇਸ ਜ਼ਰੀਏ ਊਸ਼ਾ ਇਕ ਤੋਂ ਇਕ ਵਧੀਆ ਐਥਲੀਟ ਤਿਆਰ ਕਰਨ ਵਿਚ ਕਾਮਯਾਬ ਰਹੀ ਹੈ। 1986 ਦੇ ਸਿਓਲ ਏਸ਼ਿਆਈ ਖੇਡਾਂ ਵਿਚ ਭਾਰਤ ਦੇ ਪੰਜ ਗੋਲਡ ਮੈਡਲ ਜਿੱਤੇ। ਊਸ਼ਾ ਨੇ ਇਕੱਲੇ 200 ਮੀਟਰ, 400 ਮੀਟਰ, 400 ਮੀਟਰ ਰਿਲੇ ਦੌੜ ਵਿਚ ਚਾਰ ਮੈਡਲ ਜਿੱਤੇ।

Posted By: Tejinder Thind