ਜਲੰਧਰ (ਜੇਐੱਨਐੱਨ) : ਜਲੰਧਰ ਦੇ ਇੰਡੋਰ ਸਟੇਡੀਅਮ 'ਚ ਚੱਲ ਰਹੀ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਓਲੰਪਿਕ ਕੁਆਲੀਫਾਈ ਕਰ ਚੁਕੀ ਵਿਨੇਸ਼ ਫੋਗਾਟ ਨੇ ਹਰਿਆਣਾ ਦੀ ਅੰਜੂ ਨੂੰ 55 ਕਿਲੋਗ੍ਰਾਮ ਭਾਰ ਵਿਚ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ। ਉਥੇ 62 ਕਿਲੋਗ੍ਰਾਮ ਵਿਚ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਹਰਿਆਣਾ ਦੀ ਰਾਧਿਕਾ ਨੂੰ ਹਰਾ ਕੇ ਗੋਲਡ ਜਿੱਤਿਆ। ਸ਼ਨਿਚਰਵਾਰ ਨੂੰ 50 ਕਿਲੋਗ੍ਰਾਮ ਵਿਚ ਰਾਜਸਥਾਨ ਦੀ ਸ਼ੀਤਲ ਨੇ ਗੋਲਡ, ਹਰਿਆਣਾ ਦੀ ਨਿਰਮਲਾ ਨੇ ਸਿਲਵਰ ਤੇ ਦਿੱਲੀ ਦੀ ਮਮਤਾ ਤੇ ਰੇਲਵੇ ਦੀ ਸੀਮਾ ਨੇ ਕਾਂਸੇ ਦੇ ਮੈਡਲ ਜਿੱਤੇ। 55 ਕਿਲੋਗ੍ਰਾਮ ਵਿਚ ਰੇਲਵੇ ਦੀ ਵਿਨੇਸ਼ ਫੋਗਾਟ ਨੇ ਗੋਲਡ, ਹਰਿਆਣਾ ਦੀ ਅੰਜੂ ਨੇ ਸਿਲਵਰ, ਐੱਮਪੀ ਦੀ ਰਾਣੀ ਤੇ ਦਿੱਲੀ ਦੀ ਬੰਟੀ ਨੇ ਕਾਂਸੇ ਦੇ ਮੈਡਲ, 59 ਕਿਲੋਗ੍ਰਾਮ ਵਿਚ ਹਰਿਆਣਾ ਦੀ ਅੰਜੂ ਨੇ ਗੋਲਡ, ਰੇਲਵੇ ਦੀ ਲਲਿਤਾ ਨੇ ਸਿਲਵਰ, ਦਿੱਲੀ ਦੀ ਰਿਤੂ ਤੇ ਹਰਿਆਣਾ ਦੀ ਮੰਜੂ ਨੇ ਕਾਂਸੇ ਦੇ ਮੈਡਲ, 65 ਕਿਲੋਗ੍ਰਾਮ ਵਿਚ ਹਰਿਆਣਾ ਦੀ ਨਿਸ਼ਾ ਨੇ ਗੋਲਡ, ਰੇਲਵੇ ਦੀ ਨਵਜੋਤ ਨੇ ਸਿਲਵਰ, ਦਿੱਲੀ ਦੀ ਵੰਦਨਾ ਤੇ ਹਰਿਆਣਾ ਦੀ ਪ੍ਰਰੋਮੀਲਾ ਨੇ ਕਾਂਸੇ ਦੇ ਮੈਡਲ, 72 ਕਿਲੋਗ੍ਰਾਮ ਭਾਰ ਵਿਚ ਰੇਲਵੇ ਦੀ ਕਿਰਨ ਨੇ ਗੋਲਡ, ਹਰਿਆਣਾ ਦੀ ਨੈਨਾ ਨੇ ਸਿਲਵਰ, ਮਨੀਪੁਰ ਦੀ ਤੌਸ਼ੀ ਦੇਵੀ ਤੇ ਐੱਚਪੀ ਦੀ ਰਾਣੀ ਨੇ ਕਾਂਸੇ ਦੇ ਮੈਡਲ, 53 ਕਿਲੋਗ੍ਰਾਮ ਵਿਚ ਹਰਿਆਣਾ ਦੀ ਪਿੰਕੀ ਨੇ ਗੋਲਡ, ਹਰਿਆਣਾ ਦੀ ਅੰਕੁਸ਼ ਨੇ ਸਿਲਵਰ, ਚੰਡੀਗੜ੍ਹ ਦੀ ਮਮਤਾ ਤੇ ਪੰਜਾਬ ਦੀ ਮਨਪ੍ਰਰੀਤ ਨੇ ਕਾਂਸੇ ਦੇ ਮੈਡਲ ਜਿੱਤੇ। 57 ਕਿਲੋਗ੍ਰਾਮ ਵਿਚ ਰੇਲਵੇ ਦੀ ਸਰਿਤਾ ਨੇ ਗੋਲਡ, ਚੰਡੀਗੜ੍ਹ ਦੀ ਨੀਤੂ ਨੇ ਸਿਲਵਰ, ਹਰਿਆਣਾ ਦੀ ਮਾਨਸੀ ਤੇ ਦਿੱਲੀ ਦੀ ਸੁਸ਼ਮਾ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ। 62 ਕਿਲੋਗ੍ਰਾਮ ਵਿਚ ਰੇਲਵੇ ਦੀ ਸਾਕਸ਼ੀ ਨੇ ਗੋਲਡ, ਹਰਿਆਣਾ ਦੀ ਰਾਧਿਕਾ ਨੇ ਸਿਲਵਰ, ਮਹਾਰਾਸ਼ਟਰ ਦੀ ਰੇਸ਼ਮਾ ਤੇ ਦਿੱਲੀ ਦੀ ਨਿਸ਼ਾ ਨੇ ਕਾਂਸੇ ਦੇ ਮੈਡਲ, 68 ਕਿਲੋਗ੍ਰਾਮ ਵਿਚ ਹਰਿਆਣਾ ਦੀ ਅਨੀਸ਼ਾ ਨੇ ਗੋਲਡ, ਰੇਲਵੇ ਦੀ ਦਿਵਿਆ ਨੇ ਸਿਲਵਰ, ਦਿੱਲੀ ਦੀ ਰੌਣਕ ਤੇ ਹਰਿਆਣਾ ਦੀ ਸੁਮਨੇ ਕਾਂਸੇ ਦੇ ਮੈਡਲ ਜਿੱਤੇ। 76 ਕਿਲੋਗ੍ਰਾਮ ਵਿਚ ਪੰਜਾਬ ਦੀ ਗੁਰਸ਼ਰਨਪ੍ਰਰੀਤ ਨੇ ਗੋਲਡ, ਹਰਿਆਣਾ ਦੀ ਪੂਜਾ ਨੇ ਸਿਲਵਰ, ਰੇਲਵੇ ਦੀ ਨਿੱਕੀ ਤੇ ਹਰਿਆਣਾ ਦੀ ਸੁਦੇਸ਼ ਨੇ ਕਾਂਸੇ ਦੇ ਮੈਡਲ ਜਿੱਤੇ।

ਮਰਦ ਵਰਗ ਦੇ ਨਤੀਜੇ

ਮਰਦ ਵਰਗ ਦੇ ਮੁਕਾਬਲਿਆਂ ਵਿਚ 57 ਕਿਲੋਗ੍ਰਾਮ ਵਿਚ ਦਿੱਲੀ ਦੇ ਰਾਹੁਲ ਨੇ ਗੋਲਡ, ਮਹਾਰਾਸ਼ਟਰ ਦੇ ਆਬਾ ਸਾਹਿਬ ਨੇ ਸਿਲਵਰ, ਹਰਿਆਣਾ ਦੇ ਕੁਲਦੀਪ ਤੇ ਐੱਸਐੱਸਸੀਬੀ ਦੇ ਪੰਕਜ ਨੇ ਕਾਂਸੇ ਦੇ ਮੈਡਲ ਜਿੱਤੇ। 65 ਕਿਲੋਗ੍ਰਾਮ ਵਿਚ ਝਾਰਖੰਡ ਦੇ ਅਮਿਤ ਨੇ ਗੋਲਡ, ਹਰਿਆਣਾ ਦੇ ਰਾਹੁਲ ਨੇ ਸਿਲਵਰ, ਦਿੱਲੀ ਦੇ ਸੰਨੀ ਤੇ ਹਰਿਆਣਾ ਦੇ ਰੋਹਿਤ ਨੇ ਕਾਂਸੇ ਦੇ ਮੈਡਲ, 70 ਕਿਲੋਗ੍ਰਾਮ ਵਿਚ ਝਾਰਖੰਡ ਦੇ ਨਵੀਨ ਨੇ ਗੋਲਡ, ਹਰਿਆਣਾ ਦੇ ਵਿਸ਼ਾਲ ਨੇ ਸਿਲਵਰ, ਐੱਸਐੱਸਸੀਬੀ ਦੇ ਨਵੀਨ ਤੇ ਐੱਸਐੱਸਸੀਬੀ ਦੇ ਕਰਣ ਨੇ ਕਾਂਸੇ ਦੇ ਮੈਡਲ, 74 ਕਿਲੋਗ੍ਰਾਮ ਵਿਚ ਯੂਪੀ ਦੇ ਗੌਰਵ ਨੇ ਗੋਲਡ, ਰੇਲਵੇ ਦੇ ਪ੍ਰਵੀਣ ਨੇ ਸਿਲਵਰ, ਹਰਿਆਣਾ ਦੇ ਅਮਿਤ ਤੇ ਰੇਲਵੇ ਦੇ ਅਰਜੁਨ ਨੇ ਸਾਂਝੇ ਤੌਰ 'ਤੇ ਕਾਂਸੇ ਦੇ ਮੈਡਲ ਜਿੱਤੇ। 79 ਕਿਲੋਗ੍ਰਾਮ ਵਿਚ ਪੰਜਾਬ ਦੇ ਸੰਦੀਪ ਨੇ ਗੋਲਡ, ਰੇਲਵੇ ਦੇ ਜਤਿੰਦਰ ਨੇ ਸਿਲਵਰ, ਐੱਸਐੱਸਸੀਬੀ ਦੇ ਵਿਜੇ ਤੇ ਹਰਿਆਣਾ ਦੇ ਰਾਹੁਲ ਨੇ ਸਾਂਝੇ ਤੌਰ 'ਤੇ ਕਾਂਸੇ ਦੇ ਮੈਡਲ ਜਿੱਤੇ। 86 ਕਿਲੋਗ੍ਰਾਮ ਵਿਚ ਰੇਲਵੇ ਦੇ ਪਵਨ ਕੁਮਾਰ ਨੇ ਗੋਲਡ, ਰੇਲਵੇ ਦੇ ਦੀਪਕ ਨੇ ਸਿਲਵਰ, ਦਿੱਲੀ ਦੇ ਪ੍ਰਵੀਣ ਤੇ ਝਾਰਖੰਡ ਦੇ ਸੰਜੀਤ ਨੇ ਸਾਂਝੇ ਤੌਰ 'ਤੇ ਕਾਂਸੇ ਦੇ ਮੈਡਲ ਜਿੱਤੇ। 92 ਕਿਲੋਗ੍ਰਾਮ ਵਿਚ ਐੱਸਐੱਸਸੀਬੀ ਦੇ ਮੋਨੂ ਨੇ ਗੋਲਡ, ਹਰਿਆਣਾ ਦੇ ਸੁਨੀਲ ਨੇ ਸਿਲਵਰ, ਹਰਿਆਣਾ ਦੇ ਸੋਮਬੀਰ ਤੇ ਮਹਾਰਾਸ਼ਟਰ ਦੇ ਸਮਗ੍ਰਾਮ ਨੇ ਸਾਂਝੇ ਤੌਰ 'ਤੇ ਕਾਂਸੇ ਦੇ ਮੈਡਲ ਜਿੱਤੇ।

ਇਸ ਤਰ੍ਹਾਂ ਹੈ ਸਕੋਰ

ਮੌਜੂਦਾ ਚੈਂਪੀਅਨਸ਼ਿਪ ਦੇ ਸਕੋਰ 'ਤੇ ਮਜ਼ਰ ਮਾਰੀਏ ਤਾਂ ਮਹਿਲਾ ਟੀਮ ਸਕੋਰ ਵਿਚ ਹਰਿਆਣਾ ਨੇ 215 ਅੰਕ ਹਾਸਲ ਕਰ ਕੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ ਹੋਇਆ ਹੈ। ਰੇਲਵੇ 196 ਅੰਕ ਹਾਸਲ ਕਰ ਕੇ ਦੂਜੇ ਤੇ ਦਿੱਲੀ ਨੇ 107 ਅੰਕ ਹਾਸਲ ਕਰ ਕੇ ਤੀਜੇ ਸਥਾਨ 'ਤੇ ਹੈ। ਉਥੇ ਮਰਦ ਵਰਗ ਵਿਚ ਰੇਲਵੇ ਨੇ 149 ਅੰਕ ਹਾਸਲ ਕਰ ਕੇ ਪਹਿਲਾ, ਐੱਸਐੱਸਸੀਬੀ ਨੇ 148 ਅੰਕਾਂ ਨਾਲ ਦੂਜੇ ਤੇ ਹਰਿਆਣਾ ਨੇ 141 ਅੰਕਾਂ ਨਾਲ ਤੀਜੇ ਸਥਾਨ 'ਤੇ ਕਬਜ਼ਾ ਕੀਤਾ ਹੋਇਆ ਹੈ।