ਜੈਪੁਰ : ਟੋਕੀਓ ਪੈਰਾਲੰਪਿਕ ਵਿਚ ਬੈਡਮਿੰਟਨ ਵਿਚ ਗੋਲਡ ਮੈਡਲ ਜਿੱਤਣ ਵਾਲੇ ਕ੍ਰਿਸ਼ਨਾ ਨਾਗਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਕ੍ਰਿਕਟ ਖੇਡਣਾ ਪਸੰਦ ਸੀ ਤੇ ਉਹ ਕ੍ਰਿਕਟਰ ਬਣਨਾ ਚਾਹੁੰਦੇ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਸੋਚਿਆ ਕਿ ਪਛਾਣ ਬਣਾਉਣ ਲਈ ਬੈਡਮਿੰਟਨ ਇਕ ਹੋਰ ਬਦਲ ਹੋ ਸਕਦਾ ਹੈ।