ਬਰਲਿਨ (ਏਪੀ) : ਜਰਮਨੀ ਨੇ ਯੂਰਪ ਦੇ ਗਰੁੱਪ-ਜੇ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੁਕਾਬਲੇ ਵਿਚ ਕਾਫੀ ਗ਼ਲਤੀਆਂ ਕਰਨ ਦੇ ਬਾਵਜੂਦ ਉੱਤਰੀ ਮੈਸੀਡੋਨੀਆ ਨੂੰ 4-0 ਨਾਲ ਹਰਾਇਆ ਤੇ ਇਸ ਤਰ੍ਹਾਂ ਉਹ 2022 ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਦੇਸ਼ ਬਣਿਆ। ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਠ ਮੈਚਾਂ ਵਿਚੋਂ ਸੱਤ ਵਿਚ ਜਿੱਤ ਹਾਸਲ ਕੀਤੀ। ਟੀਮ ਨੂੰ ਮਾਰਚ ਵਿਚ ਡੁਇਸਬਰਗ ਵਿਚ ਉੱਤਰੀ ਮੈਸੀਡੋਨੀਆ ਖ਼ਿਲਾਫ਼ 1-2 ਨਾਲ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਸੀ ਜੋ ਉਸ ਦੀ ਇੱਕੋ ਇਕ ਹਾਰ ਰਹੀ। ਜਰਮਨੀ ਨੇ ਆਪਣੇ ਚਾਰ ਗੋਲ ਦੂਜੇ ਅੱਧ ਵਿਚ ਕੀਤੇ। ਟੀਮ ਵੱਲੋਂ ਟੀਮੋ ਵਰਨਰ ਨੇ ਸਭ ਤੋਂ ਵੱਧ ਦੋ ਗੋਲ ਕੀਤੇ ਜਦਕਿ ਕੇਈ ਹਾਰਵਟਜ ਤੇ ਜਮਾਲ ਮੁਸੀਆਲਾ ਨੇ ਇਕ ਇਕ ਗੋਲ ਕੀਤਾ।

Posted By: Jatinder Singh