ਡੁਸੇਲਡੋਰਫ (ਆਈਏਐੱਨਐੱਸ) : ਵਿਸ਼ਵ ਦੀ ਨੰਬਰ-3 ਜਰਮਨੀ ਨੇ ਚਾਰ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਸ਼ਨਿਚਰਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੂੰ 5-0 ਨਾਲ ਕਰਾਰੀ ਮਾਤ ਦਿੱਤੀ। ਮੇਜ਼ਬਾਨ ਜਰਮਨੀ ਨੇ ਪਹਿਲੇ ਕੁਆਰਟਰ ਵਿਚ ਹੀ 2-0 ਦੀ ਬੜ੍ਹਤ ਬਣਾ ਲਈ। ਟੀਮ ਲਈ ਇਹ ਗੋਲ ਪੀਆ ਮਰਟੇਸ ਨੇ 10ਵੇਂ ਤੇ 14ਵੇਂ ਮਿੰਟ ਵਿਚ ਕੀਤੇ। ਮੇਜ਼ਬਾਨ ਟੀਮ ਨੇ ਇਸ ਤੋਂ ਬਾਅਦ ਦੂਜੇ ਕੁਆਰਟਰ ਵਿਚ ਵੀ ਦੋ ਹੋਰ ਗੋਲ ਕਰ ਕੇ ਸਕੋਰ 4-0 ਤਕ ਪਹੁੰਚਾ ਦਿੱਤਾ। ਇਸ ਤੋਂ ਬਾਅਦ ਉਸ ਲਈ ਇਹ ਗੋਲ ਲੀਨਾ ਮਿਸ਼ੇਲ ਨੇ 20ਵੇਂ ਤੇ ਪਾਲਿਨ ਹੇਂਜ ਨੇ 28ਵੇਂ ਮਿੰਟ ਵਿਚ ਕੀਤੇ। ਜਰਮਨੀ ਨੇ ਇਸ ਤੋਂ ਬਾਅਦ ਤੀਜੇ ਕੁਆਰਟਰ ਦੇ 41ਵੇਂ ਮਿੰਟ ਵਿਚ ਲੀਸਾ ਅਲਟੇਨਬਰਗ ਦੇ ਗੋਲ ਦੀ ਮਦਦ ਨਾਲ 5-0 ਦੀ ਵੱਡੀ ਬੜ੍ਹਤ ਬਣਾਈ। ਚੌਥੇ ਤੇ ਆਖ਼ਰੀ ਕੁਆਰਟਰ ਵਿਚ ਮੇਜ਼ਬਾਨ ਟੀਮ ਗੋਲ ਨਹੀਂ ਕਰ ਸਕੀ ਤੇ ਉਸ ਨੇ 5-0 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

Posted By: Susheel Khanna