ਪੈਰਿਸ : ਯੂਐੱਸ ਓਪਨ ਚੈਂਪੀਅਨ ਡੋਮੀਨਿਕ ਥਿਏਮ ਸੋਮਵਾਰ ਨੂੰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ 'ਚ ਪਹੁੰਚਣ 'ਚ ਸਫਲ ਰਹੇ। ਦੂਜੇ ਪਾਸੇ ਚੈੱਕ ਗਣਰਾਜ ਦੀ ਸੱਤਵੀ ਰੈਂਕਿੰਗ ਵਾਲੀ ਪੇਤ੍ਰਾ ਕਵੀਤੋਵਾ ਨੇ ਓਸੀਏਨਡੋਡਿਨ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਫਰੈਂਚ ਓਪਨ ਦੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।

--------------

ਗਾਫ ਨੇ ਕੋਂਟਾ ਨੂੰ ਕੀਤਾ ਬਾਹਰ

ਅਮਰੀਕਾ ਦੀ ਉਭਰਦੀ ਹੋਈ ਯੁਵਾ ਮਹਿਲਾ ਖਿਡਾਰੀ ਕੋਕੋ ਗਾਫ ਨੇ ਪਹਿਲੇ ਦੌਰ 'ਚ ਗ੍ਰੇਟ ਬਿ੍ਟੇਨ ਦੀ ਯੋਹਾਨਾ ਕੋਂਟਾ ਨੰੂ ਹਰਾ ਦਿੱਤਾ। ਮਹਿਲਾ ਸਿੰਗਲਜ਼ ਦੇ ਮੈਚ 'ਚ 16 ਸਾਲ ਦੀ ਗਾਫ ਨੇ ਕੋਂਟਾ ਨੂੰ ਸਿੱਧੇ ਸੈੱਟਾਂ 'ਚ 6-3, 6-3 ਨਾਲ ਮਾਤ ਦਿੱਤੀ। ਅਗਲੇ ਦੌਰ 'ਚ ਕੋਂਟਾ ਦਾ ਸਾਹਮਣਾ ਮਾਰਟੀਨਾ ਟ੍ਰੇਵਿਸਾਨ ਨਾਲ ਹੋਵੇਗਾ।