style="text-align: justify;"> ਪੈਰਿਸ (ਏਪੀ) : ਗ਼ੈਰ ਦਰਜਾ ਹਾਸਲ ਸਲੋਵੇਨੀਆ ਦੀ ਤਮਾਰਾ ਜਿਦਾਨਸੇਕ ਇੱਥੇ ਜਾਰੀ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਪੁੱਜਣ ਵਾਲੀ ਇਸ ਸੈਸ਼ਨ ਦੀ ਪਹਿਲੀ ਖਿਡਾਰਨ ਬਣ ਗਈ ਹੈ। 23 ਸਾਲ ਦੀ ਜਿਦਾਨਸੇਕ ਆਪਣੇ ਕਰੀਅਰ ਵਿਚ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜੀ ਹੈ। ਵਿਸ਼ਵ ਨੰਬਰ 85 ਜਿਦਾਨਸੇਕ ਨੇ ਰੋਮਾਨੀਆ ਦੀ ਸੋਰੋਨਾ ਕ੍ਰਿਸਟੀਆ ਨੂੰ 7-6, 6-1 ਨਾਲ ਹਰਾਇਆ। ਉਨ੍ਹਾਂ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਤਿਆਰੀ ਕਰ ਕੇ ਕੋਰਟ 'ਤੇ ਆਈ ਸੀ ਤੇ ਇਹ ਇਕ ਚੰਗਾ ਮੁਕਾਬਲਾ ਸੀ।