ਨੀਸ (ਏਐੱਫਪੀ) : ਫਰੈਂਚ ਫੁੱਟਬਾਲ ਲੀਗ-1 ਵਿਚ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਨੀਸ ਨੂੰ 4-1 ਨਾਲ ਹਰਾ ਕੇ ਅੰਕ ਸੂਚੀ ਵਿਚ ਆਪਣੇ ਚੋਟੀ ਦੇ ਸਥਾਨ ਨੂੰ ਹੋਰ ਮਜ਼ਬੂਤ ਕਰ ਲਿਆ। ਪੀਐੱਸਜੀ ਦੀ ਜਿੱਤ ਵਿਚ ਏਂਜੇਲ ਡੀ ਮਾਰੀਆ (15ਵੇਂ ਤੇ 21ਵੇਂ ਮਿੰਟ) ਦੀ ਅਹਿਮ ਭੂਮਿਕਾ ਰਹੀ ਜਿਨ੍ਹਾਂ ਨੇ ਦੋ ਸ਼ਾਨਦਾਰ ਗੋਲ ਕੀਤੇ ਜਦਕਿ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਕਾਇਲੀਅਨ ਐਮਬਾਪੇ (88ਵੇਂ ਮਿੰਟ) ਨੇ ਵੀ ਸਕੋਰ ਕੀਤਾ। ਨੀਸ ਨੂੰ ਇਸ ਮੁਕਾਬਲੇ ਨੂੰ ਨੌਂ ਖਿਡਾਰੀਆਂ ਨਾਲ ਪੂਰਾ ਕਰਨਾ ਪਿਆ ਜਿਸ ਦਾ ਫ਼ਾਇਦਾ ਉਠਾ ਕੇ ਇੰਜਰੀ ਟਾਈਮ ਵਿਚ ਮਾਰੋ ਇਕਾਰਡੀ ਨੇ ਵੀ ਸਕੋਰ ਕੀਤਾ।