ਦਿ ਹੇਗ (ਏਐੱਫਪੀ) : ਕੋਰੋਨਾ ਕਾਰਨ ਡਚ ਫਾਰਮੂਲਾ-1 ਗ੍ਰਾਂ-ਪ੍ਰੀ ਰੇਸ ਅਗਲੇ ਸਾਲ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਰੇਸ ਨੂੰ 1985 ਤੋਂ ਬਾਅਦ ਪਹਿਲੀ ਵਾਰ ਕੈਲੰਡਰ 'ਚ ਵਾਪਸੀ ਕਰਨੀ ਸੀ। ਡਚ ਗ੍ਰਾਂ-ਪ੍ਰੀ ਤਿੰਨ ਮਈ ਨੂੰ ਸ਼ੁਰੂ ਹੋਣੀ ਸੀ ਪਰ ਕੋਵਿਡ-19 ਕਾਰਨ ਇਸ ਨੂੰ ਮਾਰਚ 'ਚ ਮੁਲਤਵੀ ਕਰ ਦਿੱਤਾ ਗਿਆ ਸੀ। ਪ੍ਰਬੰਧਕਾਂ ਨੇ ਕਿਹਾ ਕਿ ਕੋਰੋਨਾ ਦੇ ਦੁਨੀਆ ਭਰ 'ਚ ਫੈਲਣ ਕਾਰਨ ਫਾਰਮੂਲਾ-1 ਹੇਨੇਕੇਨ ਡਚ ਗ੍ਰਾਂ-ਪ੍ਰੀ ਨੂੰ 2021 ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਮੋਟਰ ਸਪੋਰਟਸ ਮਹਾ ਸੰਘ ਐੱਫਆਈਏ ਨਾਲ ਮਿਲ ਕੇ ਫਾਰਮੂਲਾ-1 2021 ਦਾ ਪ੍ਰੋਗਰਾਮ ਬਣਾਇਆ ਜਾਵੇਗਾ ਜਿਸ 'ਚ ਡਚ ਗ੍ਰਾਂ-ਪ੍ਰੀ ਦੀ ਨਵੀਂ ਤਰੀਕ ਬਾਰੇ ਫ਼ੈਸਲਾ ਕੀਤਾ ਜਾਵੇਗਾ।