ਲੰਡਨ : ਏਸਟਨ ਵਿਲਾ ਨੇ ਵੈਸਟ ਬ੍ਰੋਮਵਿਕ ਨੂੰ ਪੈਨਲਟੀ ਸ਼ੂਟਆਊਟ ਵਿਚ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਪਲੇਆਫ ਦੇ ਫਾਈਨਲ ਵਿਚ ਥਾਂ ਬਣਾਈ ਤੇ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਵਾਪਸੀ ਦੇ ਨੇੜੇ ਪੁੱਜ ਗਿਆ। ਦੂਜੇ ਗੇੜ ਦੇ ਸੈਮੀਫਾਈਨਲ ਵਿਚ ਗ੍ਰੇਗਡਾਸਨ ਦੇ ਗੋਲ ਦੀ ਬਦੌਲਤ ਵੈਸਟ ਬ੍ਰੋਮਵਿਕ ਨੇ 1-0 ਦੀ ਜਿੱਤ ਹਾਸਲ ਕੀਤੀ ਤੇ ਕੁੱਲ ਗੋਲ ਔਸ ਤ 2-2 ਪਹੁੰਚਾ ਦਿੱਤੀ। ਵਾਧੂ ਸਮੇਂ ਵਿਚ ਦੋਵੇਂ ਟੀਮਾਂ ਗੋਲ ਕਰਨ ਵਿਚ ਨਾਕਾਮ ਰਹੀਆਂ ਜਿਸ ਤੋਂ ਬਾਅਦ ਨਤੀਜੇ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲੈਣਾ ਪਿਆ। ਪੈਨਲਟੀ ਸ਼ੂਟਆਊਟ ਵਿਚ ਏਸਟਨ ਵਿਲਾ ਦੇ ਗੋਲਕੀਪਰ ਜੈਡ ਸਟੀਰ ਨੇ ਦੋ ਬਿਹਤਰੀਨ ਬਚਾਅ ਕਰ ਕੇ ਆਪਣੇ ਟੀਮ ਨੂੰ ਫਾਈਨਲ 'ਚ ਪਹੁੰਚਾ ਦਿੱਤਾ।