ਸਾਓ ਪਾਉਲੋ (ਏਪੀ) : ਬ੍ਰਾਜ਼ੀਲ ਦੇ ਫੁੱਟਬਾਲ ਕਲੱਬਾਂ ਨੇ ਸਿਹਤ ਸਬੰਧੀ ਮਾਹਿਰਾਂ ਦੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਦਿੱਤੀ ਗਈ ਸਖ਼ਤ ਚਿਤਾਵਨੀ ਦੇ ਬਾਵਜੂਦ ਨੌਂ ਅਗਸਤ ਤੋਂ ਦੇਸ਼ ਦੀ ਮੁੱਖ ਚੈਂਪੀਅਨਸ਼ਿਪ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਚੋਟੀ ਦੇ ਪੱਧਰ ਦੀ ਲੀਗ ਪਹਿਲਾਂ ਮਈ ਤੋਂ ਸ਼ੁਰੂ ਹੋਣੀ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਬ੍ਰਾਜ਼ੀਲ ਫੁੱਟਬਾਲ ਕਨਫੈਡਰੇਸ਼ਨ ਨੇ ਕਿਹਾ ਕਿ ਦੋ ਮੁੱਖ ਡਵੀਜ਼ਨਾਂ ਦੇ 40 ਕਲੱਬਾਂ ਦੇ ਨੁਮਾਇੰਦਿਆਂ ਵਿਚਾਲੇ ਹੋਈ ਮੀਟਿੰਗ ਵਿਚ ਹਾਲਾਤ ਤੇ ਸਿਹਤ ਸਬੰਧੀ ਤਰੀਕਿਆਂ ਨੂੰ ਲੈ ਕੇ ਸਹਿਮਤੀ ਬਣੀ। ਲੀਗ ਦੀ ਸ਼ੁਰੂਆਤ ਹਾਲਾਂਕਿ ਸਿਹਤ ਵਿਭਾਗ ਤੋਂ ਮਨਜ਼ੂਰੀ ਮਿਲਣ 'ਤੇ ਹੀ ਹੋ ਸਕੇਗੀ।