ਨੇਪਲਜ਼ (ਏਐੱਫਪੀ) : ਏਂਟੋਨੀ ਗ੍ਰੀਜਮੈਨ ਦੇ ਗੋਲ ਨਾਲ ਬਾਰਸੀਲੋਨਾ ਨੇ ਮੰਗਲਵਾਰ ਨੂੰ ਇੱਥੇ ਯੂਏਫਾ ਚੈਂਪੀਅਨਜ਼ ਲੀਗ ਟੂਰਨਾਮੈਂਟ ਦੇ ਆਖ਼ਰੀ-16 ਦੇ ਪਹਿਲੇ ਗੇੜ ਦੇ ਮੈਚ ਵਿਚ ਨਾਪੋਲੀ ਨਾਲ 1-1 ਨਾਲ ਡਰਾਅ ਖੇਡਿਆ। ਮੈਚ ਦੇ 30ਵੇਂ ਮਿੰਟ ਵਿਚ ਜਿਲੇਂਸਕੀ ਨੇ ਬਾਕਸ ਦੇ ਬਾਹਰ ਤੋਂ ਗੇਂਦ ਦ੍ਰਾਈਸ ਮਰਟੇਂਸ ਨੂੰ ਪਾਸ ਕੀਤੀ ਜਿਨ੍ਹਾਂ ਨੇ ਸੱਜੇ ਪੈਰ ਨਾਲ ਗੇਂਦ ਨੂੰ ਸਹੀ ਥਾਂ ਭੇਜ ਕੇ ਨਾਪੋਲੀ ਨੂੰ ਮੈਚ ਵਿਚ 1-0 ਨਾਲ ਅੱਗੇ ਕਰ ਦਿੱਤਾ। 57ਵੇਂ ਮਿੰਟ ਵਿਚ ਸੇਮੇਡੋ ਨੇ ਗ੍ਰੀਜਮੈਨ ਨੂੰ ਗੇਂਦ ਪਾਸ ਕੀਤੀ ਤੇ ਉਨ੍ਹਾਂ ਨੇ ਸੱਜੇ ਪੈਰ ਨਾਲ ਤੇਜ਼ੀ ਨਾਲ ਗੇਂਦ ਨੂੰ ਗੋਲ ਪੋਸਟ ਵਿਚ ਭੇਜ ਕੇ ਬਾਰਸੀਲੋਨਾ ਦੀ ਮੈਚ ਵਿਚ ਵਾਪਸੀ ਕਰਵਾਈ। ਦੋਵਾਂ ਟੀਮਾਂ ਵਿਚਾਲੇ ਦੂਜੇ ਗੇੜ ਦਾ ਮੈਚ 18 ਮਾਰਚ ਨੂੰ ਕੈਂਪ ਨਾਊ ਵਿਚ ਖੇਡਿਆ ਜਾਵੇਗਾ। ਇਕ ਹੋਰ ਮੈਚ ਵਿਚ ਬਾਇਰਨ ਮਿਊਨਿਖ ਨੇ ਚੇਲਸੀ ਨੂੰ 3-0 ਨਾਲ ਹਰਾ ਦਿੱਤਾ।

ਮਾਨਚੈਸਟਰ ਨੇ ਪਾਬੰਦੀ ਖ਼ਿਲਾਫ਼ ਕੀਤੀ ਅਪੀਲ

ਲੁਸਾਨੇ : ਮਾਨਚੈਸਟਰ ਸਿਟੀ ਦੀ ਯੂਏਫਾ ਵੱਲੋਂ ਕਲੱਬ 'ਤੇ ਲਾਈ ਗਈ ਦੋ ਸਾਲ ਦੀ ਪਾਬੰਦੀ ਖ਼ਿਲਾਫ਼ ਖੇਡ ਟਿ੍ਬਿਊਨਲ 'ਚ ਅਧਿਕਾਰਕ ਰੂਪ ਨਾਲ ਅਪੀਲ ਦਰਜ ਕਰ ਲਈ ਗਈ ਹੈ। ਖੇਡ ਟਿ੍ਬਿਊਨਲ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।