ਬਰਨਿਲ (ਏਐੱਫਪੀ) : ਜਰਮਨ ਫੁੱਟਬਾਲ ਕੱਪ 'ਚ ਬਾਇਰਨ ਮਿਊਨਿਖ ਨੇ ਚੌਥੇ ਦਰਜੇ ਦੀ ਟੀਮ ਇਨਰਜੀ ਕੋਟਬਸ ਨੂੰ 3-1 ਨਾਲ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾਈ। ਇਸ ਦੌਰਾਨ ਬਾਇਰਨ ਲਈ ਉਸ ਦੇ ਸਟਾਰ ਸਟ੍ਰਾਈਕਰ ਰਾਬਰਟੋ ਲੇਵਾਂਦੋਵੋਸਕੀ ਨੇ ਗੋਲ ਕੀਤਾ ਜਦਕਿ ਕਲੱਬ ਵੱਲੋਂ ਲੁਕਾਸ ਹਰਨਾਂਡੇਜ ਪਹਿਲੀ ਵਾਰ ਮੈਦਾਨ 'ਤੇ ਉਤਰੇ। ਕੋਟਬਸ ਨੇ ਸ਼ੁਰੂਆਤੀ ਅੱਧੇ ਘੰਟੇ ਦੀ ਖੇਡ ਵਿਚ ਬਾਇਰਨ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਹਾਲਾਂਕਿ ਅੱਧੇ ਸਮੇਂ ਤੋਂ ਪਹਿਲਾਂ ਲੇਵਾਂਦੋਵੋਸਕੀ ਤੇ ਕਿੰਗਸਲੇ ਕੋਮਾਨ (65ਵੇਂ ਮਿੰਟ) ਦੀ ਕੋਸ਼ਿਸ਼ ਅੱਧੇ ਸਮੇਂ ਤੋਂ ਪਹਿਲਾਂ ਗੋਲ ਪੋਸਟ ਨਾਲ ਟਕਰਾ ਕੇ ਮੁੜ ਗਈ ਪਰ ਲੇਵਾਂਦੋਵੋਸਕੀ (32ਵੇਂ ਮਿੰਟ) ਤੇ ਕੋਮਾਨ ਨੇ ਗੋਲ ਕਰ ਕੇ 65ਵੇਂ ਮਿੰਟ ਤਕ ਬਾਇਰਨ ਨੂੰ ਦੋਹਰੀ ਬੜ੍ਹਤ 'ਤੇ ਲਿਆ ਖੜ੍ਹਾ ਖੜ੍ਹਾ ਕੀਤਾ। ਇਸ ਤੋਂ ਬਾਅਦ ਤੈਅ ਸਮੇਂ ਤੋਂ ਛੇ ਮਿੰਟ ਪਹਿਲਾਂ ਲੇਵਾਂਦੋਵੋਸਕੀ ਨੇ ਲਿਓਨ ਗੋਰੇਜਕਾ ਦੀ ਗੇਂਦ ਨੂੰ ਗੋਲ ਪੋਸਟ ਵਿਚ ਦਿਸ਼ਾ ਦਿਖਾ ਕੇ ਬਾਇਰਨ ਨੂੰ 3-0 ਨਾਲ ਅੱਗੇ ਕਰ ਦਿੱਤਾ। ਕੋਟਬਸ ਦੇ ਬੇਰਕਾਨ ਤਾਜ ਨੇ ਇੰਜਰੀ ਟਾਈਮ ਵਿਚ ਪੈਨਲਟੀ ਕਿਕ 'ਤੇ ਗੋਲ ਕਰ ਕੇ ਆਪਣੀ ਟੀਮ ਨੂੰ ਕੁਝ ਤਸੱਲੀ ਦਿੱਤੀ। ਇਸ ਦੌਰਾਨ ਬਾਇਰਨ ਨਾਲ ਰਿਕਾਰਡ ਕਰਾਰ ਨਾਲ ਜੁੜਨ ਵਾਲੇ ਹਰਨਾਂਡੇਜ ਪਹਿਲੀ ਵਾਰ ਜਰਮਨ ਕਲੱਬ ਵੱਲੋਂ ਮੈਦਾਨ 'ਤੇ ਕਿਸੇ ਮੁਕਾਬਲੇ ਵਿਚ ਉਤਰੇ। ਬਾਇਰਨ 1994 ਤੋਂ ਬਾਅਦ ਤੋਂ ਕਦੀ ਇਸ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਨਹੀਂ ਹਾਰਿਆ ਹੈ।

ਹਾਲੇ ਨੂੰ ਮਿਲੀ ਹਾਰ :

ਹੋਰ ਮੁਕਾਬਲਿਆਂ ਵਿਚ ਵੋਲਵਸਬਰਗ ਨੇ ਵਾਧੂ ਸਮੇਂ ਤਕ ਚੱਲੇ ਅੱਠ ਗੋਲਾਂ ਦੇ ਇਕ ਰੋਮਾਂਚਕ ਮੁਕਾਬਲੇ ਵਿਚ ਹਾਲੇ ਨੂੰ 5-3 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਦੂਜੇ ਦਰਜੇ ਦੇ ਕਲੱਬ ਕਾਰਲਸ਼ਰੂਹੇ ਤੇ ਸਟਟਗਰਟ ਨੇ ਵੀ ਆਪੋ-ਆਪਣੇ ਮੁਕਾਬਲੇ ਜਿੱਤ ਕੇ ਜਰਮਨ ਕੱਪ ਦੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।

ਬਾਇਰਨ ਨਾਲ ਜੁੜੇ ਪੇਰੇਸਿਕ

ਬਰਲਿਨ : ਜਰਮਨ ਚੈਂਪੀਅਨ ਬਾਇਰਨ ਮਿਊਨਿਖ ਨੇ ਕ੍ਰੋਏਸ਼ੀਆ ਦੇ ਸਟ੍ਰਾਈਕਰ ਇਵਾਨ ਪੇਰੇਸਿਕ ਨੂੰ ਇੰਟਰ ਮਿਲਾਨ ਨਾਲ ਲੋਨ 'ਤੇ ਕਰਾਰ ਕਰ ਕੇ ਆਪਣੇ ਨਾਲ ਜੋੜਿਆ ਹੈ। 2018 ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਖੇਡ ਚੁੱਕੇ ਪੇਰੇਸਿਕ ਜਰਮਨ ਕਲੱਬ ਬੋਰੂਸੀਆ ਡਾਰਟਮੰਡ ਤੇ ਵੋਲਵਸਬਰਗ ਨਾਲ 2011 ਤੇ 2015 ਵਿਚ ਵੀ ਖੇਡ ਚੁੱਕੇ ਹਨ।

ਜੋਸ ਲੁਇਸ ਦਾ ਦੇਹਾਂਤ

ਲੰਡਨ : ਅਰਜਨਟੀਨਾ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਜੋਸ ਲੁਇਸ ਬਰਾਊਨ ਦਾ 62 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਬਰਾਊਨ ਨੇ 1986 ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਅਰਜਨਟੀਨਾ ਵੱਲੋਂ ਪਹਿਲਾ ਗੋਲ ਕੀਤਾ ਸੀ। ਅਰਜਨਟੀਨੀ ਫੁੱਟਬਾਲ ਸੰਘ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਸਨਾਈਡਰ ਦਾ ਸੰਨਿਆਸ

ਲੀਡਸ : ਨੀਦਰਲੈਂਡ ਦੇ ਸਟਾਰ ਫੁੱਟਬਾਲਰ ਵੇਸਲੇ ਸਨਾਈਡਰ ਨੇ ਡਚ ਕਲੱਬ ਐੱਫਸੀ ਉਤਰੀਚ ਦੇ ਨਾਲ ਵਪਾਰਕ ਕਰਾਰ ਕਰਨ ਤੋਂ ਬਾਅਦ ਫੁੱਟਬਾਲ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। 35 ਸਾਲਾ ਸਨਾਈਡਰ ਕਤਰ ਦੇ ਕਲੱਬ ਉਲ ਘਰਾਫਾ ਨਾਲ 18 ਮਹੀਨੇ ਦਾ ਕਰਾਰ ਸਮਾਪਤ ਹੋਣ ਤੋਂ ਬਾਅਦ ਤੋਂ ਕਿਸੇ ਦੂਜੇ ਕਲੱਬ ਨਾਲ ਨਹੀਂ ਜੁੜ ਸਕੇ ਸਨ।