ਨਵੀਂ ਦਿੱਲੀ : ਕ੍ਰੋਏਸ਼ੀਆ ਲਈ ਵਿਸ਼ਵ ਕੱਪ ਖੇਡ ਚੁੱਕੇ ਇਗੋਰ ਸਟਿਮਕ ਨੂੰ ਦੋ ਸਾਲ ਲਈ ਭਾਰਤੀ ਮਰਦ ਫੁਟੱਬਾਲ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਜਨਵਰੀ 'ਚ ਏਐੱਫਸੀ ਏਸ਼ੀਅਨ ਕੱਪ ਤੋਂ ਬਾਅਦ ਸਟੀਫਨ ਕੋਂਸਟੇਂਟਾਈਨ ਦੇ ਲਾਂਭੇ ਹੋਣ ਤੋਂ ਬਾਅਦ ਤੋਂ ਭਾਰਤੀ ਟੀਮ ਕੋਚ ਤੋਂ ਬਿਨਾਂ ਹੈ। ਸਰਬ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਦੀ ਕਾਰਜਕਾਰੀ ਕਮੇਟੀ ਨੇ ਇਹ ਨਿਯੁਕਤੀ ਕੀਤੀ। 51 ਸਾਲਾ ਸਟਿਮਕ 1998 ਵਿਸ਼ਵ ਕੱਪ ਵਿਚ ਕ੍ਰੋਏਸ਼ੀਆ ਦੀ ਟੀਮ ਦੇ ਮੈਂਬਰ ਸਨ ਜਿੱਥੇ ਉਨ੍ਹਾਂ ਦੀ ਟੀਮ ਤੀਜੇ ਸਥਾਨ 'ਤੇ ਰਹੀ ਸੀ।

ਏਟਲੇਟਿਕੋ ਨੂੰ ਛੱਡਣ ਦਾ ਫ਼ੈਸਲਾ ਲੈ ਚੁੱਕਾ ਹਾਂ : ਗ੍ਰੀਜ਼ਮੈਨ

ਮੈਡਰਿਡ : ਫਰੈਂਚ ਸਟ੍ਰਾਈਕਰ ਏਂਟੋਨੀ ਗ੍ਰੀਜ਼ਮੈਨ ਨੇ ਸਪੈਨਿਸ਼ ਫੁੱਟਬਾਲ ਕਲੱਬ ਏਟਲੇਟਿਕੋ ਮੈਡਰਿਡ ਨੂੰ ਦੱਸ ਦਿੱਤਾ ਹੈ ਕਿ ਉਹ ਇਸ ਸੈਸ਼ਨ ਤੋਂ ਬਾਅਦ ਉਸ ਨੂੰ ਛੱਡ ਦੇਣਗੇ। 28 ਸਾਲਾ ਗ੍ਰੀਜ਼ਮੈਨ ਦਾ ਏਟਲੇਟਿਕੋ ਨਾਲ 2023 ਤਕ ਦਾ ਕਰਾਰ ਹੈ ਪਰ ਉਨ੍ਹਾਂ ਨੂੰ ਆਪਣੇ ਕਰਾਰ ਨੂੰ ਸਮੇਂ ਤੋਂ ਪਹਿਲਾਂ ਛੱਡਣ ਕਾਰਨ 120 ਮਿਲੀਅਨ ਯੂਰੋ (ਲਗਪਗ ਨੌਂ ਅਰਬ 44 ਕਰੋੜ ਰੁਪਏ) ਦੀ ਰਕਮ ਅਦਾ ਕਰਨੀ ਪੈ ਸਕਦੀ ਹੈ।